ਮੈਂਡੀ ਤੱਖਰ ਨੇ ਬੱਚੀ ਦੇ ਨਾਲ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ
ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਬੱਚੀ ਦੇ ਨਾਲ ਡਾਂਸ ਕਰ ਰਹੇ ਹਨ।ਇਸ ਵੀਡੀਓ ਨੂੰ ਉਨ੍ਹਾਂ ਨੇ ‘ਲੱਗੇ ਲੱਗੇ ਨੀ ਅੱਗ ਲੱਗੇ ਅੰਗਰੇਜ਼ੀ’ ਨੂੰ ਗੀਤ ‘ਤੇ ਪਰਫਾਰਮ ਕਰ ਰਹੇ ਹਨ।
ਅਦਾਕਾਰਾ ਮੈਂਡੀ ਤੱਖਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਬੱਚੀ ਦੇ ਨਾਲ ਡਾਂਸ ਕਰ ਰਹੇ ਹਨ।ਇਸ ਵੀਡੀਓ ਨੂੰ ਉਨ੍ਹਾਂ ਨੇ ‘ਲੱਗੇ ਲੱਗੇ ਨੀ ਅੱਗ ਲੱਗੇ ਅੰਗਰੇਜ਼ੀ’ ਨੂੰ ਗੀਤ ‘ਤੇ ਪਰਫਾਰਮ ਕਰ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਮੈਂਡੀ ਤੱਖਰ ਬੱਚੀ ਦੇ ਨਾਲ ਡਾਂਸ ਕਰ ਰਹੀ ਹੈ ਅਤੇ ਬੱਚੀ ਵੀ ਪੂਰੇ ਮੂਡ ‘ਚ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਮੈਂਡੀ ਤੱਖਰ ਤੇ ਸਿਮੀ ਚਾਹਲ ਕਈ ਸਾਲਾਂ ਬਾਅਦ ਇੱਕਠੀਆਂ ਨਜ਼ਰ ਆਉਣਗੀਆਂ ਅਤੇ ਉਨ੍ਹਾਂ ਦੀ ਫ਼ਿਲਮ ਪੱਚੀ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਭਾਸ਼ਾ ਨੂੰ ਲੈ ਕੇ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਵਿਦੇਸ਼ੀ ਭਾਸ਼ਾ ਪੰਜਾਬੀ ‘ਤੇ ਭਾਰੂ ਹੁੰਦੀ ਜਾ ਰਹੀ ਹੈ।ਪਰ ਇਸ ਫ਼ਿਲਮ ‘ਚ ਇਹ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਦੇ ਵੀ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਚਾਹੀਦਾ । ਇਸ ਫ਼ਿਲਮ ਨੂੰ ਜਲਦ ਹੀ ਤੁਸੀਂ ਸਿਨੇਮਾਂ ਘਰਾਂ ‘ਚ ਵੇਖ ਸਕਦੇ ਹੋ ।