ਮਨਕਿਰਤ ਔਲਖ ਕੋਟਕਪੁਰਾ ‘ਚ ਪਹੁੰਚੇ, ਅਕਾਲ ਅਕੈਡਮੀ ਦੇ ਉਪਰਾਲੇ ਦੀ ਕੀਤੀ ਸ਼ਲਾਘਾ, 5 ਲੱਖ ਦੀ ਨਿਭਾਈ ਸੇਵਾ

ਮਨਕਿਰਤ ਔਲਖ ਕੋਟਕਪੁਰਾ ਪਹੁੰਚੇ । ਜਿੱਥੇ ਉਨ੍ਹਾਂ ਨੇ ਅਕਾਲ ਅਕੈਡਮੀ ਦੇ ਵੱਲੋਂ ਜ਼ਰੂਰਤਮੰਦ ਬੱਚਿਆਂ ਦੇ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ।ਮਨਕਿਰਤ ਔਲਖ ਨੇ ਕਿਹਾ ਕਿ ਅਕਾਲ ਅਕੈਡਮੀ ‘ਚ ਜਿੱਥੇ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਸਿੱਖਿਆ ਮੁੱਹਈਆ ਕਰਵਾਈ ਜਾ ਰਹੀ ਹੈ। ੳੇੁੱਥੇ ਹੀ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾਵੇਗੀ।

By  Shaminder Kaur Kaler November 2nd 2026 10:00 AM

ਮਨਕਿਰਤ ਔਲਖ ਕੋਟਕਪੁਰਾ ਪਹੁੰਚੇ । ਜਿੱਥੇ ਉਨ੍ਹਾਂ ਨੇ ਅਕਾਲ ਅਕੈਡਮੀ ਦੇ ਵੱਲੋਂ ਜ਼ਰੂਰਤਮੰਦ ਬੱਚਿਆਂ ਦੇ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ।ਮਨਕਿਰਤ ਔਲਖ ਨੇ ਕਿਹਾ ਕਿ ਅਕਾਲ ਅਕੈਡਮੀ ‘ਚ ਜਿੱਥੇ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਸਿੱਖਿਆ ਮੁੱਹਈਆ ਕਰਵਾਈ ਜਾ ਰਹੀ ਹੈ। ੳੇੁੱਥੇ ਹੀ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਵੀ ਦਿੱਤੀ ਜਾਵੇਗੀ।


ਮਨਕਿਰਤ ਔਲਖ ਨੇ ਬਾਬਾ ਜੀ ਨੂੰ ਪੰਜ ਲੱਖ ਦੀ ਸੇਵਾ ਵੀ ਦਿੱਤੀ ਅਤੇ ਕਿਹਾ ਕਿ ਅੱਗੇ ਵੀ ਉਹ ਅਤੇ ਉਨ੍ਹਾਂ ਦੀ ਟੀਮ ਸੇਵਾ ਨਿਭਾਉਂਦੇ ਰਹਿਣਗੇ । ਸੋਸ਼ਲ ਮੀਡੀਆ ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਮਨਕਿਰਤ ਔਲਖ ਦੇ ਇਸ ਜਜ਼ਬੇ ਤੇ ਸੇਵਾ ਦੀ ਤਾਰੀਫ ਕਰ ਰਹੇ ਹਨ। 


ਮਨਕਿਰਤ ਔਲਖ ਨੇ ਹੜ੍ਹਾਂ ‘ਚ ਵੀ ਨਿਭਾਈ ਸੀ ਸੇਵਾ 

ਮਨਕਿਰਤ ਔਲਖ ਨੇ ਪੰਜਾਬ ‘ਚ 2025 ‘ਚ ਆਏ ਹੜ੍ਹਾਂ ‘ਚ ਵੀ ਸੇਵਾ ਨਿਭਾਈ ਸੀ । ਉਨ੍ਹਾਂ ਨੇ ਵਧ ਚੜ੍ਹ ਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ। ਇਸ ਦੇ ਨਾਲ ਹੀ ਹੜ੍ਹ ਪੀੜ੍ਹਤਾਂ ਨੂੰ ਰਾਸ਼ਨ ਸਮੱਗਰੀ ਤੇ ਹੋਰ ਜ਼ਰੂਰਤ ਦਾ ਸਮਾਨ ਵੀ ਦਿੱਤਾ ਸੀ । 

ਮਨਕਿਰਤ ਔਲਖ ਦਾ ਵਰਕ ਫ੍ਰੰਟ 

ਮਨਕਿਰਤ ਔਲਖ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਕਬੱਡੀ ਦੇ ਖਿਡਾਰੀ ਵੀ ਰਹਿ ਚੁੱਕੇ ਹਨ ਅਤੇ ਭਲਵਾਨੀ ‘ਚ ਵੀ ਹੱਥ ਆਜ਼ਮਾ ਚੁੱਕੇ ਹਨ । 

Related Post

ਗੌਰਵ ਖੰਨਾ ਅਤੇ ਸ਼ਰੱਧਾ ਆਰਿਆ ਦੇ ਨਵੇਂ ਸ਼ੋਅ ਦੇ ਨਾਂ ਤੋਂ ਉੱਠਿਆ ਪਰਦਾ, ‘ਦਿਲ ਕੀ ਬੇਵਫ਼ਾਈਆਂ’ ਰਾਹੀਂ ਛੋਟੇ ਪਰਦੇ ’ਤੇ ਕਰਨਗੇ ਵਾਪਸੀ
ਦਿੱਲੀ ਕੰਸਰਟ ’ਚ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ, ਕਿਹਾ ‘ਪੰਜਾਬੀਆਂ ਨੂੰ ਜੰਗ ਲੜਨੀ ਨਾ ਸਿਖਾਓ’, ਅਭਿਜੀਤ ਦੀਪਕੇ ਨੇ ਦਿੱਤਾ ਪ੍ਰਤੀਕਰਮ
ਦਿਲਪ੍ਰੀਤ ਢਿੱਲੋਂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਰਣਜੀਤ ਬਾਵਾ ਦੇ ਸ਼ੋਅ ‘ਚ ਰੋਬੋਟ ਨੇ ਪਾਇਆ ਭੰਗੜਾ, ਗਾਇਕ ਨੇ ਰੋਬੋਟ ਨੂੰ ਕਿਹਾ ‘ਚਾਚਾ ਅੱਗੇ ਆ ਜਾ’
ਹਾਰਡੀ ਸੰਧੂ ਦੀ ਪਤਨੀ ਜ਼ੀਨਤ ਸਿੱਧੂ ਨੇ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
ਫ਼ਿਲਮ ‘ਬੇਪਰਵਾਹ’ ਦੀ ਸ਼ੂਟਿੰਗ ਦੇ ਦੌਰਾਨ ਬੌਬੀ ਦਿਓਲ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਦੇ ਨਾਲ ਕੀਤੀ ਮੁਲਾਕਾਤ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

© Copyright Galactic Television & Communications Pvt. Ltd. 2026. All rights reserved.