ਜਦੋਂ ਅਦਾਕਾਰ ਮਨਜੀਤ ਸਿੰਘ ਦੇ ਮੂਹਰਿਓਂ ਮਾਈਕ ਚੁੱਕ ਕੇ ਲੈ ਗਏ ਮੀਡੀਆ ਕਰਮੀ, ਅਦਾਕਾਰ ਨੇ ਜਤਾਈ ਨਰਾਜ਼ਗੀ

ਬੀਤੇ ਦਿਨ ਫ਼ਿਲਮ ‘ਮਿੱਟੀ ਦੇ ਪੁੱਤ’ ਰਿਲੀਜ਼ ਹੋ ਚੁੱਕੀ ਹੈ।ਦੇਵ ਖਰੌੜ ਦੀ ਇਸ ਫ਼ਿਲਮ ‘ਚ ਕਈ ਅਦਾਕਾਰਾਂ ਨੇ ਕੰਮ ਕੀਤਾ ਹੈ। ਅਦਾਕਾਰ ਮਨਜੀਤ ਸਿੰਘ ਵੀ ਇਸ ਫ਼ਿਲਮ ‘ਚ ਨਜ਼ਰ ਆਏ ਹਨ। ਬੀਤੇ ਦਿਨੀਂ ਜਦੋਂ ਫ਼ਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਤਾਂ ਸਭ ਅਦਾਕਾਰ ਜਦੋਂ ਬੋਲ ਕੇ ਹੱਟ ਗਏ ਤਾਂ ਮਨਜੀਤ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਮੀਡੀਆ ਕਰਮੀਆਂ ਨੇ ਉੱਥੋਂ ਮਾਈਕ ਚੁੱਕ ਲਿਆ ਅਤੇ ਇਸ ਤੋਂ ਬਾਅਦ ਅਦਾਕਾਰ ਨੇ ਕਿਹਾ ਕਿ ‘ਜਦੋਂ ਤੱਕ ਕਲਕਾਰ ਤੁਹਾਡੇ ਸਾਹਮਣੇ ਹੈ ਉਦੋਂ ਤੱਕ ਮਾਈਕ ਨਾ ਚੁੱਕਿਆ ਕਰੋ।

By  Shaminder Kaur Kaler September 19th 2026 11:39 AM

ਬੀਤੇ ਦਿਨ ਫ਼ਿਲਮ ‘ਮਿੱਟੀ ਦੇ ਪੁੱਤ’ ਰਿਲੀਜ਼ ਹੋ ਚੁੱਕੀ ਹੈ।ਦੇਵ ਖਰੌੜ ਦੀ ਇਸ ਫ਼ਿਲਮ ‘ਚ ਕਈ ਅਦਾਕਾਰਾਂ ਨੇ ਕੰਮ ਕੀਤਾ ਹੈ। ਅਦਾਕਾਰ ਮਨਜੀਤ ਸਿੰਘ ਵੀ ਇਸ ਫ਼ਿਲਮ ‘ਚ ਨਜ਼ਰ ਆਏ ਹਨ। ਬੀਤੇ ਦਿਨੀਂ ਜਦੋਂ ਫ਼ਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਤਾਂ ਸਭ ਅਦਾਕਾਰ ਜਦੋਂ ਬੋਲ ਕੇ ਹੱਟ ਗਏ ਤਾਂ ਮਨਜੀਤ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਮੀਡੀਆ ਕਰਮੀਆਂ ਨੇ ਉੱਥੋਂ ਮਾਈਕ ਚੁੱਕ ਲਿਆ ਅਤੇ ਇਸ ਤੋਂ ਬਾਅਦ ਅਦਾਕਾਰ ਨੇ ਕਿਹਾ ਕਿ ‘ਜਦੋਂ ਤੱਕ ਕਲਕਾਰ ਤੁਹਾਡੇ ਸਾਹਮਣੇ ਹੈ ਉਦੋਂ ਤੱਕ ਮਾਈਕ ਨਾ ਚੁੱਕਿਆ ਕਰੋ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਐੱਮ ਏ ਥਿਏਟਰ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਬਾਲੀਵੁੱਡ ਦੀ ਫ਼ਿਲਮ ‘ਸ਼ੋਅਲੇ’ ਦਾ ਹਰ ਕਰੈਕਟਰ ਹਿੱਟ ਹੈ। ਇਸੇ ਤਰ੍ਹਾਂ ਇਸ ਫ਼ਿਲਮ ਨੂੰ ਵੇਖ ਕੇ ਵੀ ਉਹੀ ਮਹਿਸੂਸ ਹੋ ਰਿਹਾ ਹੈ ਕਿ ਪਾਲੀਵੁੱਡ ਦੀ ਇਹ ਫ਼ਿਲਮ ਉਸੇ ਲੈਵਲ ਦੀ ਹੈ।

ਮਨਜੀਤ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਦੱਸ ਦਈਏ ਕਿ ਮਨਜੀਤ ਸਿੰਘ ਨੇ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਕੀਤੀਆਂ ਹਨ । ਉਨ੍ਹਾਂ ਨੇ ਸਰਦਾਰ ਮੁਹੰਮਦ, ਡਾਕੂਆਂ ਦਾ ਮੁੰਡਾ, ਮੈਡਲ , ਰੱਬ ਦਾ ਰੇਡੀਓ-2 ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। 

© Copyright Galactic Television & Communications Pvt. Ltd. 2026. All rights reserved.