ਮੀਕਾ ਸਿੰਘ ਨੇ ਕਿਹਾ ‘ਮੈਂ ਲਿਪਸਿੰਕ ਨਹੀਂ ਕਰਦਾ ਵੱਡਾ ਤਾਮ ਝਾਮ ਨਹੀਂ ਹੈ ਮੇਰੇ ਨਾਲ, ਬਸ ਇੱਕ ਸਰਦਾਰ ਹੀ ਕਾਫੀ ਹੈ’

ਮੀਕਾ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਕਿਤੇ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਦੱਸ ਰਿਹਾ ਹੈ ਵੱਡੇ ਵੱਡੇ ਕਲਾਕਾਰ ਆਏ ਤੇ ਪਰਫਾਰਮ ਕਰਕੇ ਜਾਂਦੇ ਹਨ । ਪਰ ਮੈਂ ਲਿਪਸਿੰਕ ਨਹੀਂ ਕਰਦਾ, ਵੱਡਾ ਤਾਮ ਝਾਮ ਨਹੀਂ ਹੈ ਮੇਰੇ ਨਾਲ ਬਸ ਇੱਕ ਸਰਦਾਰ ਹੀ ਕਾਫੀ ਹੈ ਮੇਰੇ ਲਈ’। ਮੀਕਾ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

By  Shaminder Kaur Kaler September 30th 2026 11:48 AM

ਮੀਕਾ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਕਿਤੇ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਗਾਇਕ ਦੱਸ ਰਿਹਾ ਹੈ ਵੱਡੇ ਵੱਡੇ ਕਲਾਕਾਰ ਆਏ ਤੇ ਪਰਫਾਰਮ ਕਰਕੇ ਜਾਂਦੇ ਹਨ । ਪਰ ਮੈਂ ਲਿਪਸਿੰਕ ਨਹੀਂ ਕਰਦਾ, ਵੱਡਾ ਤਾਮ ਝਾਮ ਨਹੀਂ ਹੈ ਮੇਰੇ ਨਾਲ ਬਸ ਇੱਕ ਸਰਦਾਰ ਹੀ ਕਾਫੀ ਹੈ ਮੇਰੇ ਲਈ’। ਮੀਕਾ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਮੀਕਾ ਸਿੰਘ ਦਾ ਵਰਕ ਫ੍ਰੰਟ 

ਮੀਕਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ ਨਾਲ ਹਿੰਦੀ ਗੀਤਾਂ ਦੇ ਨਾਲ ਵੀ ਸਰੋਤਿਆਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। 

ਮੀਕਾ ਸਿੰਘ ਦੀ ਨਿੱਜੀ ਜ਼ਿੰਦਗੀ 

ਮੀਕਾ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਬੰਧ ਬਿਹਾਰ ਦੇ ਪਟਨਾ ਸਾਹਿਬ ਦੇ ਨਾਲ ਹੈ। ਪਰ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ ਸੀ। ਮੀਕਾ ਸਿੰਘ ਦੇ ਪਿਤਾ ਜੀ ਤਖਤ ਸ੍ਰੀ ਪਟਨਾ ਸਾਹਿਬ ‘ਚ ਕੀਰਤਨ ਕਰਦੇ ਹੁੰਦੇ ਸਨ । ਉਨ੍ਹਾਂ ਨੇ ਆਪਣੇ ਪਿਤਾ ਜੀ ਤੋਂ ਹੀ ਗਾਇਕੀ ਦੇ ਗੁਰ ਸਿੱਖੇ ਸਨ। 

© Copyright Galactic Television & Communications Pvt. Ltd. 2026. All rights reserved.