ਗਾਇਕ ਆਰ ਨੇਤ ਨੇ ਆਪਣੀ ਭੈਣ ਦੇ ਨਾਲ ਸਾਂਝੀ ਕੀਤੀ ਤਸਵੀਰ, ਭੈਣ ਭਰਾ ਦਾ ਪਿਆਰ ਵੇਖ ਕੇ ਫੈਨਸ ਨੇ ਵੀ ਦਿੱਤੇ ਰਿਐਕਸ਼ਨ

ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਭੈਣ’। ਤਸਵੀਰ ‘ਚ ਉਨ੍ਹਾਂ ਦਾ ਦੂਜਾ ਭਰਾ ਵੀ ਨਜ਼ਰ ਆ ਰਿਹਾ ਹੈ।ਸੋਸ਼ਲ ਮੀਡੀਆ ਤੇ ਗਾਇਕ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।

By  Shaminder Kaur Kaler August 18th 2026 06:15 PM

ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਭੈਣ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਭੈਣ’। ਤਸਵੀਰ ‘ਚ ਉਨ੍ਹਾਂ ਦਾ ਦੂਜਾ ਭਰਾ ਵੀ ਨਜ਼ਰ ਆ ਰਿਹਾ ਹੈ।ਸੋਸ਼ਲ ਮੀਡੀਆ ਤੇ ਗਾਇਕ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਫੈਨਸ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ। ਆਰ ਨੇਤ ਅਜਿਹੇ ਕਲਾਕਾਰ ਹਨ ਜੋ ਆਪਣੇ ਰਿਸ਼ਤੇ ਨਾਤਿਆਂ ਨੂੰ ਬੜੀ ਹੀ ਸੰਜੀਦਗੀ ਦੇ ਨਾਲ ਨਿਭਾ ਰਹੇ ਹਨ। ਉਹ ਆਪਣੇ ਮਾਪਿਆਂ ਦੇ ਨਾਲ ਵੀ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਉਹ ਆਪਣੇ ਫੈਨਸ ਨੂੰ ਵੀ ਅਕਸਰ ਸੁਨੇਹਾ ਦਿੰਦੇ ਹਨ ਕਿ ਆਪਣੇ ਮਾਪਿਆਂ ਦੀ ਕਦਰ ਕਰੋ। 

ਆਰ ਨੇਤ ਦਾ ਵਰਕ ਫ੍ਰੰਟ

ਆਰ ਨੇਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਗੀਤ ‘ਮਿੰਟ ਮਿੰਟ’ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਮਾਪਿਆਂ ਨੂੰ ਫੀਚਰਿੰਗ ‘ਚ ਲਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਮੂੰਹਬੋਲੀ ਭੈਣ ਮੀਰਾ ਦੇ ਨਾਲ ਵੀ ਅਕਸਰ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ।

© Copyright Galactic Television & Communications Pvt. Ltd. 2026. All rights reserved.