ਗੋਪੀ ਲੌਂਗੀਆ ਦੇ ਘਰ ਪਹੁੰਚੀ ਗਾਇਕਾ ਰਾਣੀ ਰਣਦੀਪ, ਗੋਪੀ ਨੇ ਵੀਡੀਓ ਕੀਤਾ ਸਾਂਝਾ

ਆਪਣੇ ਸਮੇਂ ‘ਚ ਮਸ਼ਹੂਰ ਗਾਇਕਾ ਰਹੀ ਰਾਣੀ ਰਣਦੀਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗੋਪੀ ਲੌਂਗੀਆ ਦੇ ਨਾਲ ਉਨ੍ਹਾਂ ਦੇ ਘਰ ‘ਚ ਨਜ਼ਰ ਆ ਰਹੇ ਹਨ । ਕੁਝ ਦਿਨ ਪਹਿਲਾਂ ਵੀ ਉਹ ਗੋਪੀ ਲੌਂਗੀਆ ਦੇ ਪਰਿਵਾਰ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਸੋਸ਼ਲ ਮੀਡੀਆ ਤੇ ਰਾਣੀ ਰਣਦੀਪ ਦੇ ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਖੁਸ਼ ਹੋ ਗਏ ਹਨ ਅਤੇ ਹੁਣ ਫੈਨਸ ਦੇ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕੀ ਇਹ ਦੋਵੇਂ ਕਲਾਕਾਰ ਇੱਕਠੇ ਕੁਝ ਨਵਾਂ ਲੈ ਕੇ ਆ ਰਹੇ ਹਨ।

By  Shaminder Kaur Kaler August 25th 2026 10:35 AM

ਆਪਣੇ ਸਮੇਂ ‘ਚ ਮਸ਼ਹੂਰ ਗਾਇਕਾ ਰਹੀ ਰਾਣੀ ਰਣਦੀਪ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਗੋਪੀ ਲੌਂਗੀਆ ਦੇ ਨਾਲ ਉਨ੍ਹਾਂ ਦੇ ਘਰ ‘ਚ ਨਜ਼ਰ ਆ ਰਹੇ ਹਨ । ਕੁਝ ਦਿਨ ਪਹਿਲਾਂ ਵੀ ਉਹ ਗੋਪੀ ਲੌਂਗੀਆ ਦੇ ਪਰਿਵਾਰ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ ਸਨ । ਸੋਸ਼ਲ ਮੀਡੀਆ ਤੇ ਰਾਣੀ ਰਣਦੀਪ ਦੇ ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਖੁਸ਼ ਹੋ ਗਏ ਹਨ ਅਤੇ ਹੁਣ ਫੈਨਸ ਦੇ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕੀ ਇਹ ਦੋਵੇਂ ਕਲਾਕਾਰ ਇੱਕਠੇ ਕੁਝ ਨਵਾਂ ਲੈ ਕੇ ਆ ਰਹੇ ਹਨ। 

ਰਾਣੀ ਰਣਦੀਪ ਦਾ ਵਰਕ ਫ੍ਰੰਟ 

ਰਾਣੀ ਰਣਦੀਪ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਉਨ੍ਹਾਂ ਨੇ ਆਪਣੇ ਟਾਈਮ ‘ਚ ਕਈ ਹਿੱਟ ਗੀਤ ਗਾਏ ਹਨ। ਪਰ ਜਿਸ ਗੀਤ ਦੇ ਨਾਲ ਉਹ ਚਰਚਾ ‘ਚ ਆਏ ਸਨ ਉਹ ਗੀਤ ਸੀ ‘ਐਸੀ ਪਈ ਇਸ਼ਕੇ ਦੀ ਮਾਰ’ ਸੀ ।

ਇਸੇ ਗੀਤ ਦੇ ਨਾਲ ਇੰਡਸਟਰੀ ‘ਚ ਉਨ੍ਹਾਂ ਨੂੰ ਪਛਾਣ ਮਿਲੀ ਸੀ । ਜਿਸ ਤੋਂ ਬਾਅਦ ਵੇ ਤੂੰ ਕੀ ਥਾਣੇਦਾਰ ਲੱਗਿਆ, ਚੰਨ ਨਾਲ ਚਾਨਣੀ ਤਾਰੇ ਨਾਲ ਲੋਅ ਸੱਜਣਾ, ਦਿਲ ਕੱਚ ਦਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.