ਰਣਜੀਤ ਕੌਰ ਉਰਫ਼ ਭਾਬੀ ਮੁੜ ਤੋਂ ਚਰਚਾ ‘ਚ, ਨਿਹੰਗ ਸਿੰਘਾਂ ਨੇ ਦਿੱਤੀ ਸੀ ਚਿਤਾਵਨੀ

ਲੁਧਿਆਣਾ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਉਰਫ਼ ਭਾਬੀ ਇੱਕ ਵਾਰ ਮੁੜ ਤੋਂ ਚਰਚਾ ‘ਚ ਹੈ।ਬੀਤੇ ਦਿਨੀਂ ਨਿਹੰਗ ਸਿੰਘ ਉਸ ਦੇ ਘਰ ਪਹੁੰਚੇ ਸਨ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਤੋਂ ਨਿਹੰਗ ਸਿੰਘਾਂ ਨੇ ਵਰਜਿਆ ਸੀ । ਪਰ ਰਣਜੀਤ ਕੌਰ ਉਰਫ ਭਾਬੀ ਦਾ ਕਹਿਣਾ ਹੈ ਕਿ ਉਹ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਹੈ।

By  Shaminder Kaur Kaler July 14th 2026 01:27 PM

ਲੁਧਿਆਣਾ ‘ਚ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਉਰਫ਼ ਭਾਬੀ ਇੱਕ ਵਾਰ ਮੁੜ ਤੋਂ ਚਰਚਾ ‘ਚ ਹੈ।ਬੀਤੇ ਦਿਨੀਂ ਨਿਹੰਗ ਸਿੰਘ ਉਸ ਦੇ ਘਰ ਪਹੁੰਚੇ ਸਨ ਅਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਤੋਂ ਨਿਹੰਗ ਸਿੰਘਾਂ ਨੇ ਵਰਜਿਆ ਸੀ । ਪਰ ਰਣਜੀਤ ਕੌਰ ਉਰਫ ਭਾਬੀ ਦਾ ਕਹਿਣਾ ਹੈ ਕਿ ਉਹ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਹੈ।ਕੁਝ ਦਿਨ ਪਹਿਲਾਂ ਭਾਬੀ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ ਜਿਸ ‘ਚ ਉਹ ਹੱਥ ‘ਚ ਕੁਹਾੜੀ ਅਤੇ ਦੂਜੇ ਹੱਥ ‘ਚ ਰਾਈਫਲ ਲੈ ਕੇ ਕਹਿ ਰਹੀ ਸੀ ਕਿ ਉਹ ਕਿਸੇ ਤੋਂ ਨਹੀਂ ਡਰਦੀ ਜਿੰਨੇ ਪਰਚੇ ਕਰਵਾਉਣੇ ਹਨ ਕਰਵਾ ਲਓ।

ਹਾਲਾਂਕਿ ਰਣਜੀਤ ਕੌਰ ਉਰਫ਼ ਭਾਬੀ ਚੁੰਮਿਆਂ ਵਾਲੀ ਨੇ ਇਹ ਵੀਡੀਓ ਬਾਅਦ ‘ਚ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਵੀ ਕਰ ਦਿੱਤਾ ਸੀ।ਉਹ ਲਗਾਤਾਰ ਇਸ ਤਰ੍ਹਾਂ ਦੇ ਵੀਡੀਓ ਬਣਾ ਰਹੀ ਹੈ ਅਤੇ ਉਨ੍ਹਾਂ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਂਝਾ ਕਰ ਰਹੀ ਹੈ। ਬੀਤੇ ਦਿਨੀਂ ਉਸ ਨੇ ਨਿਹੰਗ ਸਿੰਘਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਦੇ ਖਰਚਾ ਚੁੱਕ ਲੈਣ ਤਾਂ ਉਹ ਇਸ ਤਰ੍ਹਾਂ ਦੇ ਵੀਡੀਓਜ਼ ਬਨਾਉਣੇ ਬੰਦ ਕਰ ਦੇਵੇਗੀ।

ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚ ਆਈ ਸੀ ਨਜ਼ਰ 

ਰਣਜੀਤ ਕੌਰ ਉਰਫ਼ ਭਾਬੀ ਚੁੰਮਿਆਂ ਵਾਲੀ ਦਿਲਜੀਤ ਦੋਸਾਂਝ ਦੇ ਨਾਲ ਇੱਕ ਫ਼ਿਲਮ ‘ਚ ਵੀ ਨਜ਼ਰ ਆਈ ਸੀ । ਇਸ ਤੋਂ ਬਾਅਦ ਉਹ ਕਾਫੀ ਚਰਚਾ ‘ਚ ਰਹੀ । ਫ਼ਿਲਮ ‘ਚ ਵੀ ਉਸ ਨੇ ਆਪਣੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। 


© Copyright Galactic Television & Communications Pvt. Ltd. 2026. All rights reserved.