ਰਜ਼ਾ ਮੁਰਾਦ ਨੇ ਗੁਰਦਾਸ ਮਾਨ ਦੀ ਕੀਤੀ ਤਾਰੀਫ਼, ਕਿਹਾ ‘ਉਨ੍ਹਾਂ ਦੀ ਨਿਮਰਤਾ ਮੈਨੂੰ ਬਹੁਤ ਪਸੰਦ ਹੈ’
ਅਦਾਕਾਰ ਰਜ਼ਾ ਮੁਰਾਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਰਜ਼ਾ ਮੁਰਾਦ ਗੁਰਦਾਸ ਮਾਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪ੍ਰਸਿੱਧ ਮਨੋਰੰਜਨਕਰਤਾ, ਗੁਰਦਾਸ ਮਾਨ ਨਾਲ। ਇੱਕ ਬਹੁਤ ਹੀ ਮਸ਼ਹੂਰ ਪ੍ਰਤਿਭਾਸ਼ਾਲੀ ਲੋਕ ਗਾਇਕ ਹੋਣ ਤੋਂ ਇਲਾਵਾ, ਗੁਰਦਾਸ ਇੱਕ ਪੂਰਨ ਸੱਜਣ, ਦਿਲੋਂ ਨਿਮਰ ਅਤੇ ਇੱਕ ਸ਼ੁੱਧ ਆਤਮਾ ਹੈ।

_724c0df9636d56338baebbcb84fe9d82_1280X720.webp)
ਮੈਨੂੰ ਉਸਦੀ ਗਾਇਕੀ ਦੀ ਸ਼ੈਲੀ ਅਤੇ ਇੱਕ ਵਿਅਕਤੀ ਵਜੋਂ ਉਸਦੀ ਨਿਮਰਤਾ ਬਹੁਤ ਪਸੰਦ ਹੈ”। ਦੱਸ ਦਈਏ ਕਿ ਗੁਰਦਾਸ ਮਾਨ ਦੀ ਸ਼ਖਸੀਅਤ ਹੀ ਅਜਿਹੀ ਹੈ ਕਿ ਜੋ ਵੀ ਉਨ੍ਹਾਂ ਨੂੰ ਮਿਲਦਾ ਹੈ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ ਅਤੇ ਰਜ਼ਾ ਮੁਰਾਦ ਵੀ ਉਨ੍ਹਾਂ ਦੇ ਮੁਰੀਦ ਹੋ ਗਏ । ਦੋਵਾਂ ਦੀ ਮੁਲਾਕਾਤ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਹੋਈ ਹੈ।
ਰਜ਼ਾ ਮੁਰਾਦ ਨੇ ਰੱਜ ਕੇ ਗੁਰਦਾਸ ਮਾਨ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਹ ਦਿਲ ਦੇ ਅਮੀਰ ਹਨ। ਨਿਮਰਤਾ, ਹਲੀਮੀ ਵਰਗੇ ਗੁਣ ਇਨ੍ਹਾਂ ‘ਚ ਭਰੇ ਹੋਏ ਹਨ । ਉਨ੍ਹਾਂ ਨੇ ਗੁਰਦਾਸ ਮਾਨ ਦੇ ਨਾਲ ਜੁੜਿਆ ਇੱਕ ਕਿੱਸਾ ਵੀ ਸਾਂਝਾ ਕੀਤਾ ਕਿ ‘ਇੱਕ ਵਾਰ ਜਦੋਂ ਨੋਟਾਂ ਦੀ ਬਰਸਾਤ ਗੁਰਦਾਸ ਮਾਨ ਦੇ ਸ਼ੋਅ ‘ਚ ਹੋਈ ਤਾਂ ਸਫਾਈ ਵਾਲੇ ਆਏ ਤਾਂ ਗੁਰਦਾਸ ਮਾਨ ਨੇ ਸਫਾਈ ਵਾਲਿਆਂ ਨੂੰ ਕਿਹਾ ਕਿ ਇਹ ਸਭ ਤੁਸੀਂ ਲੈ ਜਾਓ ਤਾਂ ਇਸ ਲਈ ਦਿਲ ਚਾਹੀਦਾ ਹੈ”।