ਸ਼ਹਿਨਾਜ਼ ਗਿੱਲ ਤੇ ਉਸ ਦੇ ਭਰਾ ਬਾਰੇ ਆਹ ਕੀ ਬੋਲ ਗਈ ਮਨੋਰੰਜਨ ਜਗਤ ਦੀ ਅਦਾਕਾਰਾ ਆਂਚਲ ਖੁਰਾਣਾ, ਵੀਡੀਓ ਹੋ ਰਿਹਾ ਵਾਇਰਲ

ਸ਼ਹਿਨਾਜ਼ ਗਿੱਲ ਤੇ ਉਸ ਦੇ ਭਰਾ ਬਾਰੇ ਮਸ਼ਹੂਰ ਅਦਾਕਾਰਾ ਆਂਚਲ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸ਼ਹਿਨਾਜ਼ ਗਿੱਲ ਤੇ ਉਨ੍ਹਾਂ ਦੇ ਭਰਾ ਬਾਰੇ ਪੁੱਠਾ ਸਿੱਧਾ ਬੋਲਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਬਹੁਤ ਭੋਲੀ ਤੇ ਕਿਊਟ ਲੱਗਦੀ ਹੈ, ਪਰ ਉਹ ਬਹੁਤ ਜ਼ਿਆਦਾ ਚੰਟ ਹੈ।

By  Shaminder Kaur Kaler August 6th 2026 11:04 AM -- Updated: August 6th 2026 11:14 AM

ਸ਼ਹਿਨਾਜ਼ ਗਿੱਲ ਤੇ ਉਸ ਦੇ ਭਰਾ ਬਾਰੇ ਮਸ਼ਹੂਰ ਅਦਾਕਾਰਾ ਆਂਚਲ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਸ਼ਹਿਨਾਜ਼ ਗਿੱਲ ਤੇ ਉਨ੍ਹਾਂ ਦੇ ਭਰਾ ਬਾਰੇ ਪੁੱਠਾ ਸਿੱਧਾ ਬੋਲਦੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਹ ਬਹੁਤ ਭੋਲੀ ਤੇ ਕਿਊਟ ਲੱਗਦੀ ਹੈ, ਪਰ ਉਹ ਬਹੁਤ ਜ਼ਿਆਦਾ ਚੰਟ ਹੈ।

ਇਸ ਤੋਂ ਇਲਾਵਾ ਅਦਾਕਾਰਾ ਆਂਚਲ ਖੁਰਾਣਾ ਨੇ ਅਦਾਕਾਰਾ ਦੇ ਭਰਾ ਬਾਰੇ ਵੀ ਬਹੁਤ ਕੁਝ ਬੋੋਲਿਆ ਹੈ। ਅਦਾਕਾਰਾ ਨੇ ਇਹ ਸਭ ਕੁਝ ਟੈਲੀ ਮਸਾਲਾ ਦੇ ਨਾਲ ਗੱਲਬਾਤ ਦੌਰਾਨ ਕਿਹਾ ਹੈ। ਇਸ ਵੀਡੀਓ ‘ਤੇ ਫੈਨਸ ਦੇ ਨਾਲ-ਨਾਲ ਦੇ ਵੀ ਰਿਐਕਸ਼ਨ ਸਾਹਮਣੇ ਆ ਰਹੇ ਹਨ ।  

ਫੈਨਸ ਦੇ ਰਿਐਕਸ਼ਨ 

ਅਦਾਕਾਰਾ ਆਂਚਲ ਖੁਰਾਣਾ  ਦੇ ਇਸ ਵੀਡੀਓ ‘ਤੇ ਸ਼ਹਿਨਾਜ਼ ਗਿੱਲ ਨੇ ਰਿਐਕਸ਼ਨ ਦਿੱਤੇ ਹਨ। ਇੱਕ ਫੈਨ ਨੇ ਲਿਖਿਆ “ਬਕਵਾਸ ਮਤ ਕਰੋ ਓ ਕੇ ਤੂੰ ਕਯਾ ਹੈ”।ਜਦੋਂਕਿ ਇੱਕ ਹੋਰ ਨੇ ਲਿਖਿਆ “ਆਪ ਨੇ ਸੱਚ ਸੁਣਿਆ ਹੈ, ਬਿਲਕੁਲ ਸੱਚ”। ਜਦੋਂਕਿ ਇੱਕ ਹੋਰ ਨੇ ਲਿਖਿਆ “ਸ਼ਹਿਨਾਜ਼ ਗਿੱਲ ਦੇ ਸਿਰ ‘ਤੇ ਫੇਮ ਭਾਲਦੀ ਹੈ”।ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ “ਉਹ ਸਭ ਤੋਂ ਵਧੀਆ ਹਨ, ਸ਼ਾਇਦ ਮੈਡਮ ਤੁਸੀਂ ਈਰਖਾ ਕਰਦੇ ਹੋ” ।

ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਹ ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸਿੰਘ ਵਰਸਿਜ਼ ਕੌਰ-੨’ ‘ਚ ਦਿਖਾਈ ਦੇਣਗੇ।  

© Copyright Galactic Television & Communications Pvt. Ltd. 2026. All rights reserved.