ਸ਼ਹਿਨਾਜ਼ ਗਿੱਲ ਨੇ ‘ਸੋਹਣੀ’ ਗੀਤ ‘ਤੇ ਬਣਾਈ ਰੀਲ, ਅਦਾਕਾਰਾ ਦੀਆਂ ਅਦਾਵਾਂ ਨੇ ਜਿੱਤਿਆ ਦਿਲ

ਸ਼ਹਿਨਾਜ਼ ਗਿੱਲ ਨੇ ‘ਸੋਹਣੀ’ ਗੀਤ ‘ਤੇ ਰੀਲ ਬਣਾਈ ਹੈ। ਜਿਸ ਦੀ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ‘ਸਿੰਘ ਵਰਸਿਜ਼ ਕੌਰ-2’ ਫ਼ਿਲਮ ਦੇ ਗੀਤ ‘ਸੋਹਣੀ’ ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਹੈ।

By  Shaminder Kaur Kaler August 21st 2026 03:00 PM

ਸ਼ਹਿਨਾਜ਼ ਗਿੱਲ ਨੇ ‘ਸੋਹਣੀ’ ਗੀਤ ‘ਤੇ ਰੀਲ ਬਣਾਈ ਹੈ। ਜਿਸ ਦੀ ਇੱਕ ਵੀਡੀਓ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ‘ਸਿੰਘ ਵਰਸਿਜ਼ ਕੌਰ-2’ ਫ਼ਿਲਮ ਦੇ ਗੀਤ ‘ਸੋਹਣੀ’ ਤੇ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰ ਰਹੀ ਹੈ। ਸ਼ਹਿਨਾਜ਼ ਗਿੱਲ ਦਾ ਇਹ ਅੰਦਾਜ਼ ਫੈਨਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ।ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ ।


ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਵੀ ਰਿਐਕਟ ਕੀਤਾ ਹੈ।ਗਿੱਪੀ ਗਰੇਵਾਲ ਦੀ ਆਵਾਜ਼ ‘ਚ ਇਹ ਗੀਤ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 


ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਇਸ਼ਕਨਾਮਾ’ ਰਿਲੀਜ਼ ਹੋਈ ਸੀ । ਜੈ ਰੰਧਾਵਾ ਦੇ ਨਾਲ ਆਈ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਅਗਲੇ ਮਹੀਨੇ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਅਦਾਕਾਰਾ ਦੇ ਫੈਨਸ ਵੀ ਪੱਬਾਂ ਭਾਰ ਹਨ।

© Copyright Galactic Television & Communications Pvt. Ltd. 2026. All rights reserved.