ਸਿੱਧੂ ਮੂਸੇਵਾਲਾ ਦੇ ਅਣਰਿਲੀਜ਼ ਗੀਤ “ਫੈਂਟਮ’ ਨੂੰ ਜਾਰੀ ਕਰਨ ‘ਤੇ ਵਿਵਾਦ, ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਜਤਾਇਆ ਇਤਰਾਜ਼, ਕੰਪਨੀ ਨੇ ਰੱਖਿਆ ਆਪਣਾ ਪੱਖ

ਬਲਕੌਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਰ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਮਿਊਜ਼ਿਕ ਲੇਬਲ ਸਾਗਾ ਮਿਊਜ਼ਿਕ ਦੇ ਵੱਲੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦਾ ਅਣਰਿਲੀਜ਼ ਗੀਤ “ਫੈਂਟਮ’ ਜਾਰੀ ਕਰ ਦਿੱਤਾ ਗਿਆ ।

By  Shaminder Kaur Kaler November 13th 2026 03:23 PM

ਸਿੱਧੂ ਮੂਸੇਵਾਲਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਫੈਨਸ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਪਰ ਕੁਝ ਮਿਊਜ਼ਿਕ ਕੰਪਨੀਆਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਅਣਰਿਲੀਜ਼ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਬਲਕੌਰ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਰ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ‘ਤੇ ਕਰੜਾ ਇਤਰਾਜ਼ ਜਤਾਇਆ ਹੈ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਮਿਊਜ਼ਿਕ ਲੇਬਲ ਸਾਗਾ ਮਿਊਜ਼ਿਕ ਦੇ ਵੱਲੋਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਪੁੱਤਰ ਸਿੱਧੂ ਮੂਸੇਵਾਲਾ ਦਾ ਅਣਰਿਲੀਜ਼ ਗੀਤ “ਫੈਂਟਮ’ ਜਾਰੀ ਕਰ ਦਿੱਤਾ ਗਿਆ ।


ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਨ। ਗਾਇਕ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਕੰਪਨੀ ਕੋਲ ਪਰਿਵਾਰ ਵੱਲੋਂ ਦਿੱਤਾ ਗਿਆ ਕੋਈ ਵੀ ਅਧਿਕਾਰਕ ਦਸਤਾਵੇਜ਼ ਨਹੀਂ ਹੈ।ਪਰਿਵਾਰ ਮੁਤਾਬਕ ਉਨ੍ਹਾਂ ਦੇ ਵੱਲੋਂ ਮਿਊਜ਼ਿਕ ਲੇਬਲ ਨੂੰ ਗੀਤ ਦੀ ਰਿਲੀਜ਼ ਨੂੰ ਰੋਕਣ ਤੇ ਮਸਲੇ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਲਈ ਕਿਹਾ ਸੀ, ਪਰ ਉਨ੍ਹਾਂ ਦੀ ਅਪੀਲ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਗੀਤ ਜਾਰੀ ਕਰ ਦਿੱਤਾ ਗਿਆ।


ਸਾਗਾ ਮਿਊਜ਼ਿਕ ਨੇ ਰੱਖਿਆ ਪੱਖ 

ਦੂਜੇ ਪਾਸੇ ਸਾਗਾ ਮਿਊਜ਼ਿਕ ਨੇ ਆਪਣਾ ਪੱਖ ਰੱਖਦੇ ਹੋਏ ਦਾਅਵਾ ਕੀਤਾ ਹੈ ਕਿ ਸਿੱਧੂ ਨੇ ਖੁਦ ਜਨਵਰੀ ੨੦੨੦ ‘ਚ ਇਸ ਗੀਤ ਲਈ ਸਮਝੋਤੇ ਤੇ ਸਾਈਨ ਕੀਤੇ ਸਨ ਅਤੇ ਕੰਪਨੀ ਦੇ ਵੱਲੋਂ ਸਾਰੀਆਂ ਵਿੱਤੀ ਸ਼ਰਤਾਂ ਨੂੰ ਪੂਰਾ ਕੀਤਾ ਜਾ ਚੁੱਕਿਆ ਹੈ। 

© Copyright Galactic Television & Communications Pvt. Ltd. 2026. All rights reserved.