ਸੁਨੰਦਾ ਸ਼ਰਮਾ ਨੇ ਵੀਡੀਓ ਕੀਤਾ ਸਾਂਝਾ, ਜ਼ਿੰਦਗੀ ਦਾ ਸਿਖਾਇਆ ਸਬਕ

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਗਾਇਕਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।ਇਸ ‘ਚ ਉਹ ਕਹਿ ਰਹੀ ਹੈ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ।ਇਸ ਦੇ ਨਾਲ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਲਾਈਨਾਂ ਵੀ ਲਿਖੀਆਂ ਹਨ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜ਼ਿੰਦਗੀ ਨੂੰ ਤੁਹਾਨੂੰ ਹੈਰਾਨ ਕਰਨ ਦਿਓ। ਇਸ ਨੂੰ ਉਹ ਚੀਜ਼ਾਂ ਤੋੜਨ ਦਿਓ ਜਿਨ੍ਹਾਂ ਦਾ ਟੁੱਟਣਾ ਜ਼ਰੂਰੀ ਹੈ,ਉਨ੍ਹਾਂ ਜ਼ਖ਼ਮਾਂ ਨੂੰ ਭਰਨ ਦਿਓ ਜਿਨ੍ਹਾਂ ਦਾ ਭਰਨਾ ਜ਼ਰੂਰੀ ਹੈ,ਅਤੇ ਉਹ ਕੁਝ ਲੈ ਕੇ ਆਉਣ ਦਿਓ ਜੋ ਤੁਹਾਡੇ ਲਈ ਬਣਿਆ ਹੈ।

By  Shaminder Kaur Kaler September 17th 2026 11:33 AM

ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ।ਜਿਸ ‘ਚ ਗਾਇਕਾ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।ਇਸ ‘ਚ ਉਹ ਕਹਿ ਰਹੀ ਹੈ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ।ਇਸ ਦੇ ਨਾਲ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਲਾਈਨਾਂ ਵੀ ਲਿਖੀਆਂ ਹਨ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜ਼ਿੰਦਗੀ ਨੂੰ ਤੁਹਾਨੂੰ ਹੈਰਾਨ ਕਰਨ ਦਿਓ। ਇਸ ਨੂੰ ਉਹ ਚੀਜ਼ਾਂ ਤੋੜਨ ਦਿਓ ਜਿਨ੍ਹਾਂ ਦਾ ਟੁੱਟਣਾ ਜ਼ਰੂਰੀ ਹੈ,ਉਨ੍ਹਾਂ ਜ਼ਖ਼ਮਾਂ ਨੂੰ ਭਰਨ ਦਿਓ ਜਿਨ੍ਹਾਂ ਦਾ ਭਰਨਾ ਜ਼ਰੂਰੀ ਹੈ,ਅਤੇ ਉਹ ਕੁਝ ਲੈ ਕੇ ਆਉਣ ਦਿਓ ਜੋ ਤੁਹਾਡੇ ਲਈ ਬਣਿਆ ਹੈ। 

ਮੇਰਾ ਰੋਜ਼ਾਨਾ ਮੰਤਰ …ਜ਼ਿੰਦਗੀ ਖੂਬਸੂਰਤ ਹੈ, ਰੱਬ ਮਿਹਰਬਾਨ ਹੈ,ਸ਼ੁਕਰ, ਸ਼ੁਕਰ, ਸ਼ੁਕਰ”। ਸੁਨੰਦਾ ਸ਼ਰਮਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। 

ਸੁਨੰਦਾ ਸ਼ਰਮਾ ਦਾ ਵਰਕ ਫ੍ਰੰਟ 

ਸੁਨੰਦਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਗੀਤਾਂ ਦੇ ਨਾਲ-ਨਾਲ ਸੁਨੰਦਾ ਸ਼ਰਮਾ ਨੇ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਆਖਰੀ ਵਾਰ ਉਹ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਮਿੱੱਤਰਾਂ ਦਾ ਚੱਲਿਆ ਟਰੱਕ ਨੀਂ’ ‘ਚ ਨਜ਼ਰ ਆਏ ਸਨ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

© Copyright Galactic Television & Communications Pvt. Ltd. 2026. All rights reserved.