ਸਿੱਧੂ ਮੂਸੇਵਾਲਾ ਦਾ ਦੋਸਤ ਸੰਨੀ ਮਾਲਟਨ ਨਿੱਕੇ ਸਿੱਧੂ ਦੇ ਨਾਲ ਲੈ ਕੇ ਆਵੇਗਾ ‘ਵਾਰਨਿੰਗ ਸ਼ਾਟਸ-2’, ਵੀਡੀਓ ਗਾਇਕ ਨੇ ਕੀਤਾ ਸਾਂਝਾ
ਸਿੱਧੂ ਮੂਸੇਵਾਲਾ ਦਾ ਦੋਸਤ ਸੰਨੀ ਮਾਲਟਨ ਜਲਦ ਹੀ ਨਿੱਕੇ ਸਿੱਧੂ ਦੇ ਨਾਲ ਗੀਤ ‘ਵਾਰਨਿੰਗ ਸ਼ਾਟਸ-2’ ਲੈ ਕੇ ਆ ਰਿਹਾ ਹੈ। ਇਸ ਗੀਤ ‘ਚ ਨਿੱਕਾ ਸਿੱਧੂ ਫੀਚਰਿੰਗ ‘ਚ ਨਜ਼ਰ ਆਏਗਾ। ਸੰਨੀ ਮਾਲਟਨ ਨੇ ਨਿੱਕੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ।
ਸਿੱਧੂ ਮੂਸੇਵਾਲਾ ਦਾ ਦੋਸਤ ਸੰਨੀ ਮਾਲਟਨ ਜਲਦ ਹੀ ਨਿੱਕੇ ਸਿੱਧੂ ਦੇ ਨਾਲ ਗੀਤ ‘ਵਾਰਨਿੰਗ ਸ਼ਾਟਸ-2’ ਲੈ ਕੇ ਆ ਰਿਹਾ ਹੈ। ਇਸ ਗੀਤ ‘ਚ ਨਿੱਕਾ ਸਿੱਧੂ ਫੀਚਰਿੰਗ ‘ਚ ਨਜ਼ਰ ਆਏਗਾ। ਸੰਨੀ ਮਾਲਟਨ ਨੇ ਨਿੱਕੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਨਿੱਕੇ ਸਿੱਧੂ ਨੂੰ ਚੁੱਕਿਆ ਹੋਇਆ ਹੈ ਅਤੇ ਸੰਨੀ ਮਾਲਟਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਸੰਨੀ ਮਾਲਟਨ ਦੇ ਨਾਲ ਕਈ ਗੀਤ ਕੀਤੇ
ਸਿੱਧੂ ਮੂਸੇਵਾਲਾ ਨੇ ਸੰਨੀ ਮਾਲਟਨ ਦੇ ਨਾਲ ਕਈ ਗੀਤ ਕੀਤੇ ਸਨ । ਇਨ੍ਹਾਂ ਗੀਤਾਂ ਦੇ ਨਾਲ ਦੋਵਾਂ ਨੇ ਇੰਡਸਟਰੀ ‘ਚ ਧੱਕ ਪਾਈ ਸੀ । ਜਿਸ ਤੋਂ ਬਾਅਦ ਸੰਨੀ ਮਾਲਟਨ ਹੁਣ ਮੁੜ ਤੋਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਨਾਲ ਗੀਤ ਕਰਨ ਜਾ ਰਿਹਾ ਹੈ। ਜਿਸ ਦੇ ਬਾਰੇ ਉਸ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ।ਸੰਨੀ ਮਾਲਟਨ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਗਾਏ ਹਨ।

ਕਰਣ ਔਜਲਾ ਦੇ ਨਾਲ ਵਿਵਾਦ ਕਾਰਨ ਚਰਚਾ ‘ਚ ਸੰਨੀ
ਸੰਨੀ ਮਾਲਟਨ ਤੇ ਕਰਣ ਔਜਲਾ ਦਾ ਹਾਲ ‘ਚ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੈ। ਜਿਸ ਤੋਂ ਬਾਅਦ ਦੋਵਾਂ ਗਾਇਕਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕਰਕੇ ਇੱਕ ਦੂਜੇ ਨੂੰ ਜਵਾਬ ਦਿੱਤਾ ਸੀ।