ਵਾਮਿਕਾ ਗੱਬੀ ਨੇ ਕਿਹਾ ‘ਪੰਜਾਬੀ ਫ਼ਿਲਮਾਂ ਮੈਂ ਸਿਰਫ਼ ਪੈਸੇ ਲਈ ਕੀਤੀਆਂ’, ਵੀਡੀਓ ਹੋ ਰਿਹਾ ਵਾਇਰਲ

ਵਾਮਿਕਾ ਗੱਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉੁਹ ਆਪਣੀਆਂ ਫ਼ਿਲਮਾਂ ਦੇ ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਅਦਾਕਾਰਾ ਕਹਿ ਰਹੀ ਹੈ ਕਿ ਪੰਜਾਬੀ ਫ਼ਿਲਮਾਂ ‘ਚ ਉਸ ਨੇ ਸਿਰਫ ਸਰਵਾਈਵ ਕਰਨ ਦੇ ਲਈ ਕੰਮ ਕੀਤਾ ਹੈ।

By  Shaminder Kaur Kaler August 12th 2026 02:06 PM

ਵਾਮਿਕਾ ਗੱਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਉੁਹ ਆਪਣੀਆਂ ਫ਼ਿਲਮਾਂ ਦੇ ਬਾਰੇ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਅਦਾਕਾਰਾ ਕਹਿ ਰਹੀ ਹੈ ਕਿ ਪੰਜਾਬੀ ਫ਼ਿਲਮਾਂ ‘ਚ ਉਸ ਨੇ ਸਿਰਫ ਸਰਵਾਈਵ ਕਰਨ ਦੇ ਲਈ ਕੰਮ ਕੀਤਾ ਹੈ।


ਜਦੋਂਕਿ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਕਿਰਦਾਰਾਂ ‘ਚ ਕੋਈ ਦਮ ਨਹੀਂ ਸੀ। ਉਸ ਵੇਲੇ ਮੇਰੇ ਕੋਲ ਕੁਝ ਕਰਨ ਲਈ ਵੀ ਨਹੀਂ ਸੀ। ਇਸ ਲਈ ਇਹ ਫ਼ਿਲਮਾਂ ਮੈਂ ਕਰ ਲਈਆਂ।ਪਰ ਇਹ ਸਭ ਕਰਕੇ ਮੈਨੂੰ ਕੁਝ ਮਜ਼ਾ ਨਹੀਂ ਆਇਆ।


ਵਾਮਿਕਾ ਗੱਬੀ ਦਾ ਵਰਕ ਫ੍ਰੰਟ 

ਵਾਮਿਕਾ ਗੱਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਬਤੌਰ ਬਾਲ ਕਲਾਕਾਰ ਕੰਮ ਕੀਤਾ ਸੀ ।


ਉਹ ਪਹਿਲੀ ਵਾਰ ਕਰੀਨਾ ਕਪੂਰ ਸ਼ਾਹਿਦ ਕਪੂਰ ਦੀ ਫ਼ਿਲਮ ‘ਚ ਨਜ਼ਰ ਆਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਨਿੱਕਾ ਜ਼ੈਲਦਾਰ, ਕਲੀ ਜੋਟਾ, ਦਿਲ ਦੀਆਂ ਗੱਲਾਂ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.