ਗੁਰੂ ਪੁਰਨਿਮਾ ਦੇ ਮੌਕੇ ‘ਤੇ ਯੁਵਰਾਜ ਹੰਸ ਨੇ ਪਿਤਾ ਤੇ ਭਰਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
ਅੱਜ ਗੁਰੁ ਪੁਰਨਿਮਾ ਦੇ ਮੌਕੇ ‘ਤੇ ਹਰ ਕੋਈ ਆਪੋ ਆਪਣੇ ਗੁਰੁ ਨੂੰ ਯਾਦ ਕਰਦੇ ਹੋਏ ਉਸ ਦਾ ਸ਼ੁਕਰਾਨਾ ਕਰ ਰਿਹਾ ਹੈ। ਗਾਇਕ ਯੁਵਰਾਜ ਹੰਸ ਨੇ ਵੀ ਗਾਇਕੀ ਦੇ ਗੁਰ ਆਪਣੇ ਪਿਤਾ ਪਦਮ ਸ਼੍ਰੀ ਹੰਸ ਰਾਜ ਹੰਸ ਤੋਂ ਸਿੱਖੇ ਹਨ । ਇਸ ਦੇ ਨਾਲ ਹੀ ਵੱਡੇ ਭਰਾ ਯੁਵਰਾਜ ਹੰਸ ਤੋਂ ਵੀ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇ ਹਨ। ਅੱਜ ਗੁਰੁ ਪੁਰਨਿਮਾ ਦੇ ਮੌਕੇ ‘ਤੇ ਯੁਵਰਾਜ ਹੰਸ ਨੇ ਆਪਣੇ ਪਿਤਾ ਤੇ ਭਰਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਰੁ ਪੁਰਨਿਮਾ ਦੀ ਵਧਾਈ ਦਿੱਤੀ ਹੈ।

ਸੋਸ਼ਲ ਮੀਡੀਆ ਤੇ ਜਿਉਂ ਹੀ ਇਸ ਤਸਵੀਰ ਨੂੰ ਸਾਂਝਾ ਕੀਤਾ ਗਿਆ ਤਾਂ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਗੁਰੁ ਦਾ ਮਹੱਤਵ
ਹਰ ਇਨਸਾਨ ਦੀ ਜ਼ਿੰਦਗੀ ‘ਚ ਗੁਰੁ ਦਾ ਮਹੱਤਵ ਬਹੁਤ ਜ਼ਿਆਦਾ ਹੈ। ਕਿਸੇ ਵੀ ਇਨਸਾਨ ਨੂੰ ਜ਼ਿੰਦਗੀ ‘ਚ ਗੁਰੁ ਦੀ ਜ਼ਰੂਰਤ ਹਰ ਕਦਮ ਤੇ ਪੈਂਦੀ ਹੈ। ਕਿਉਂਕਿ ਗੁਰੁ ਉਹ ਹਸਤੀ ਹੈ ਜੋ ਤੁਹਾਨੂੰ ਹਰ ਔਖੇ ਪੈਂਡੇ ‘ਤੇ ਰਾਹ ਦਿਖਾਉਂਦਾ ਹੈ। ਗੁਰੁ ਤੋਂ ਬਿਨਾਂ ਇਨਸਾਨ ਦੀ ਕੋਈ ਤਾਕਤ ਨਹੀਂ ਕਿ ਉਹ ਕਿਸੇ ਮੰਜ਼ਿਲ ‘ਤੇ ਪਹੁੰਚ ਸਕੇ। ਇਹ ਗੁਰੁ ਹੀ ਹੈ ਜੋ ਇਨਸਾਨ ਦੀ ਬਾਂਹ ਫੜ੍ਹ ਕੇ ਉਸ ਨੂੰ ਸਹੀ ਰਸਤੇ ‘ਤੇ ਪਾਉਂਦਾ ਹੈ।