ਬੱਬੂ ਮਾਨ ਜਲਦ ਲੈ ਕੇ ਆਉਣਗੇ ‘ਹਸ਼ਰ-2’ ਕਿਹਾ ‘ਗਾਣੇ ਲਿਖ ਲਏ, ਫ਼ਿਲਮ ਹਾਲੇ ਲਿਖਣੀ ਹੈ’
ਬੱਬੂ ਮਾਨ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਫੈਨਸ ਅਕਸਰ ਉਨ੍ਹਾਂ ਤੋਂ ਫ਼ਿਲਮਾਂ ਦੇ ਬਾਰੇ ਪੁੱਛਦੇ ਰਹਿੰਦੇ ਹਨ ।ਉਨ੍ਹਾਂ ਨੇ ਵਿਦੇਸ਼ ‘ਚ ਆਪਣੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਸਭ ਉਨ੍ਹਾਂ ਤੋਂ ਪੁੱਛਦੇ ਹਨ ਕਿ ‘ਹਸ਼ਰ-2’ ਕਦੋਂ ਆਉਣੀ ਹੈ ਤਾਂ ਇਸ ਗੱਲ ਦਾ ਜਵਾਬ ਉਨ੍ਹਾਂ ਨੇ ਆਪਣੇ ਇਸ ਸ਼ੋਅ ਦੇ ਦੌਰਾਨ ਦਿੱਤਾ ਹੈ ਅਤੇ ਕਿਹਾ ਕਿ ‘ਹਸ਼ਰ-2’ ਉਹ ਜਲਦ ਹੀ ਲੈ ਕੇ ਆਉਣਗੇ ।ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦੇ ਗੀਤ ਤਾਂ ਉਹ ਲਿਖ ਚੁੱਕੇ ਹਨ, ਪਰ ਇਸ ਫ਼ਿਲਮ ਦੀ ਕਹਾਣੀ ਹਾਲੇ ਲਿਖਣੀ ਹੈ।
ਬੱਬੂ ਮਾਨ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ। ਫੈਨਸ ਅਕਸਰ ਉਨ੍ਹਾਂ ਤੋਂ ਫ਼ਿਲਮਾਂ ਦੇ ਬਾਰੇ ਪੁੱਛਦੇ ਰਹਿੰਦੇ ਹਨ ।ਉਨ੍ਹਾਂ ਨੇ ਵਿਦੇਸ਼ ‘ਚ ਆਪਣੇ ਇੱਕ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਹੈ ਕਿ ਸਭ ਉਨ੍ਹਾਂ ਤੋਂ ਪੁੱਛਦੇ ਹਨ ਕਿ ‘ਹਸ਼ਰ-2’ ਕਦੋਂ ਆਉਣੀ ਹੈ ਤਾਂ ਇਸ ਗੱਲ ਦਾ ਜਵਾਬ ਉਨ੍ਹਾਂ ਨੇ ਆਪਣੇ ਇਸ ਸ਼ੋਅ ਦੇ ਦੌਰਾਨ ਦਿੱਤਾ ਹੈ ਅਤੇ ਕਿਹਾ ਕਿ ‘ਹਸ਼ਰ-2’ ਉਹ ਜਲਦ ਹੀ ਲੈ ਕੇ ਆਉਣਗੇ ।
ਇਸ ਦੇ ਨਾਲ ਹੀ ਉਨ੍ਹਾਂ
ਨੇ ਦੱਸਿਆ ਕਿ ਇਸ ਫ਼ਿਲਮ ਦੇ ਗੀਤ ਤਾਂ ਉਹ ਲਿਖ ਚੁੱਕੇ ਹਨ, ਪਰ ਇਸ ਫ਼ਿਲਮ ਦੀ ਕਹਾਣੀ ਹਾਲੇ ਲਿਖਣੀ ਹੈ। ਉਨ੍ਹਾਂ ਨੇ ਫ਼ਿਲਮ ਦੇ ਕਲਾਈਮੈਕਸ ਨੂੰ ਗੀਤ ਦੇ ਰੂਪ ‘ਚ ਗਾ ਕੇ ਵੀ ਸੁਣਾਇਆ।ਬੱਬੂ ਮਾਨ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
_bc650eb06bdef825fd2aaad16ca42842_1280X720.webp)
ਬੱਬੂ ਮਾਨ ਦਾ ਵਰਕ ਫ੍ਰੰਟ
ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ। ਜਲਦ ਹੀ ਉਨ੍ਹਾਂ ਦੀ ਫ਼ਿਲਮ ‘ਅਸੀਂ ਬਾਗੀ ਚੰਗੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰ ਯੋਗਰਾਜ ਸਿੰਘ ਵੀ ਨਜ਼ਰ ਆਉਣਗੇ ।