ਜੱਸਾ ਢਿੱਲੋਂ ਦੀ ਫ਼ਿਲਮਾਂ ‘ਚ ਐਂਟਰੀ, ‘ਤੇਰਾ ਨਾਂਅ ਕੀ ਹੈ ਜਾਨੇ’ ਨਾਲ ਕਰਨਗੇ ਡੈਬਿਊ

ਜੱਸਾ ਢਿੱਲੋਂ ਦੀ ਫ਼ਿਲਮਾਂ ‘ਚ ਐਂਟਰੀ ਹੋ ਗਈ ਹੈ। ਉਹ ਫ਼ਿਲਮ ‘ਤੇਰਾ ਨਾਂਅ ਕੀ ਹੈ ਜਾਨੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣਗੇ। ਉਨ੍ਹਾਂ ਨੇ ਆਪਣੀ ਇਸ ਫ਼ਿਲਮ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ “ਸੱਚੀਂ ਦੱਸਾਂ ਤਾਂ ਮੈਂ ਕਦੇ ਸੋੋਚਿਆ ਨਹੀਂ ਸੀ ਕਿ ਜੋ ਮੈਂ ਨਿੱਕੇ ਹੁੰਦੇ ਸ਼ੀਸ਼ੇ ਅੱਗੇ ਜੋ ਗੱਲਾਂ ਕਰਦਾ ਰਹਿੰਦਾ ਸੀ ਉਹ ਹਕੀਕਤ ਬਨ ਜਾਏਗਾ। ਹਾਂ ਸੁਫ਼ਨੇ ਮੈਂ ਹਮੇਸ਼ਾ ਵੱਡੇ ਹੀ ਵੇਖੇ ਸੀ ਤੇ ਅੱਖਾਂ ਖੁੱਲ੍ਹੀਆਂ ਵਿੱਚ ਵੇਖੇ ਸੀ। ਹਾਲੇ ਤੱਕ ਦਾ ਸਫ਼ਰ ਬੜਾ ਹੀ ਸੋਹਣਾ ਸੀ। ਚਾਹੇ ਉਹ ਜ਼ਿੰਦਗੀ ਦਾ ਹੋਵੇ ਜਾਂ ਫਿਰ ਗੀਤਾਂ ਦਾ ਤੇ ਹੁਣ ਅੱਗੇ ਦਾ ਸਫ਼ਰ ਹੋਰ ਸੋਹਣਾ ਹੋਣ ਜਾ ਰਿਹਾ ਮੇਰੇ ਐਕਟਿੰਗ ਕਰੀਅਰ ਦੇ ਨਾਲ ।

By  Shaminder Kaur Kaler October 27th 2026 12:00 PM

ਇਸ ਸਫ਼ਰ ‘ਚ ਤਨੂ ਗਰੇਵਾਲ ਤੇ ਪੰਕਜ ਬੱਤਰਾ ਹੋਣਗੇ। ਕੋਸ਼ਿਸ਼ ਕਰਾਂਗਾ ਕਿ ਇਹ ਮਿਲੇ ਹੋਏ ਕਿਰਦਾਰ ਵਿੱਚ ਮੈਂ ਜਾਨ ਪਾਵਾਂ। ਬਾਕੀ ਤੁਸੀਂ ਨਾਲ ਹੋ ਤੇ ਸ਼ਾਇਦ ਮੇਰੇ ਲਈ ਸਭ ਆਸਾਨ ਹੋ ਜਾਊਗਾ”। ਜੱਸਾ ਢਿੱਲੋਂ ਨੂੰ ਉਸ ਦੀ ਨਵੀਂ ਸ਼ੁਰੂਆਤ ਦੇ ਲਈ ਉਸ ਦੇ ਚਾਹੁਣ ਵਾਲੇ ਵੀ ਵਧਾਈ ਦੇ ਰਹੇ ਹਨ।

ਜੱਸਾ ਢਿੱਲੋਂ ਦਾ ਵਰਕ ਫ੍ਰੰਟ 

ਜੱਸਾ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਨੇ ਗੈਰੀ ਸੰਧੂ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਜਿਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹੁਣ ਜਲਦ ਹੀ ਗਾਇਕ ਆਪਣੀ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੋਇਆ ਨਜ਼ਰ ਆਏਗਾ।  

© Copyright Galactic Television & Communications Pvt. Ltd. 2026. All rights reserved.