ਰਾਜ ਕੁੰਦਰਾ ਦੀ ਫ਼ਿਲਮ ‘ਦੀ ਗ੍ਰੇਟ ਪੰਜਾਬ’ ਦਾ ਦਮਦਾਰ ਟ੍ਰੇਲਰ ਰਿਲੀਜ਼, ਵੇਖੋ ਕਿਵੇਂ ਪੁਲਿਸ ਦੀਆਂ ਅੱਖਾਂ ‘ਚ ਧੂੜ ਝੋਕ ਕੇ ਫਰਾਰ ਹੋਏ

ਰਾਜ ਕੁੰਦਰਾ ਦੀ ਪੰਜਾਬੀ ਫ਼ਿਲਮ ‘ਦੀ ਗ੍ਰੇਟ ਪੰਜਾਬ’ ਦਾ ਦਮਦਾਰ ਟੇ੍ਰਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਦੀ ਸ਼ੁਰੂਆਤ ਬੰਬ ਧਮਾਕਿਆਂ ਨਾਲ ਹੁੰਦੀ ਹੈ ਅਤੇ ਫਿਰ ਰਾਜ ਕੁੰਦਰਾ ਦਾ ਡਾਇਲੌਗ ਆਉਂਦਾ ਹੈ। ਜਿਸ ‘ਚ ਉਹ ਬੋਲਦੇ ਦਿਖਾਈ ਦਿੰਦੇ ਹਨ ਕਿ ਜਦੋਂ ਕੋਈ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ ਹੈ।

By  Shaminder Kaur Kaler July 22nd 2026 03:34 PM

ਰਾਜ ਕੁੰਦਰਾ ਦੀ ਪੰਜਾਬੀ ਫ਼ਿਲਮ ‘ਦੀ ਗ੍ਰੇਟ ਪੰਜਾਬ’ ਦਾ ਦਮਦਾਰ ਟੇ੍ਰਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਦੀ ਸ਼ੁਰੂਆਤ ਬੰਬ ਧਮਾਕਿਆਂ ਨਾਲ ਹੁੰਦੀ ਹੈ ਅਤੇ ਫਿਰ ਰਾਜ ਕੁੰਦਰਾ ਦਾ ਡਾਇਲੌਗ ਆਉਂਦਾ ਹੈ। ਜਿਸ ‘ਚ ਉਹ ਬੋਲਦੇ ਦਿਖਾਈ ਦਿੰਦੇ ਹਨ ਕਿ ਜਦੋਂ ਕੋਈ ਜੋਕਰ ਤਖਤ ਤੇ ਬਹਿੰਦਾ  ਹੈ ਤਾਂ ਉਹ ਰਾਜਾ ਨਹੀਂ ਬਣਦਾ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ ਹੈ। ਇਸ ਤੋਂ ਬਾਅਦ ਡਕੈਤੀ ਦੇ ਕੁਝ ਵਿਜ਼ੂਅਲ ਨਜ਼ਰ ਆਉਂਦੇ ਹਨ ।


ਇਸ ਤੋਂ ਬਾਅਦ ਰਾਜ ਕੁੰਦਰਾ ਪੁਲਿਸ ਨੂੰ ਚੁਣੌਤੀ ਦਿੰਦਾ ਹੈ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਤੇਰੀਆਂ ਅੱਖਾਂ ਦੇ ਸਾਹਮਣੇ ਨਿਕਲਾਂਗਾ ਤੂੰ ਤੇ ਤੇਰੀ ਪੁਲਿਸ ਮੈਨੂੰ ਹੱਥ ਵੀ ਨਹੀਂ ਲਗਾ ਪਾਏਗੀ। ਜਿਸ ‘ਚ ਰਾਜ ਕੁੰਦਰਾ ਬੋਲਦੇ ਹਨ ਕਿ ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਜਦੋਂ ਜਿਸ ਨੂੰ ਮੌਕਾ ਮਿਲਦਾ ਹੈ ਉਹ ਲੁੱਟ ਲੈਂਦਾ ਹੈ ।


ਫ਼ਿਲਮ ਦੀ ਮੁੱਖ ਭੂਮਿਕਾ ‘ਚ ਰਾਜ ਸਿੰਘ ਕੁੰਦਰਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ।ਪਾਇਲ ਰਾਜਪੂਤ, ਗ੍ਰੈਵਿਤਾ ਸਾਧਵਾਨੀ ਅਤੇ ਮਹਾਬੀਰ ਭੁੱਲਰ ਵੀ ਡਕੈਤੀ ਕਰਦੇ ਹੋਏ ਨਜ਼ਰ ਆਉਣਗੇ। ਸੌਰਭ ਵਰਮਾ ਪਿਕਚਰਸ ਅਤੇ ਸਾਗਾ ਮਿਊਜ਼ਿਕ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਪੰਜਾਬ ‘ਚ ਹੋਈ ਸਭ ਤੋਂ ਵੱਡੀ ਡਕੈਤੀ ਨੂੰ ਦਰਸਾਇਆ ਜਾਵੇਗਾ। ਇਹ ਫ਼ਿਲਮ ਸੱਤ ਅਗਸਤ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਰਾਜ ਕੁੰਦਰਾ ਐਕਸਟਾਈਡ ਹਨ ਅਤੇ ਜ਼ੋਰ ਸ਼ੋਰ ਦੇ ਨਾਲ ਇਸ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। 

Related Post

ਅਦਾਕਾਰ ਦੇਵ ਖਰੌੜ ਦੀ ਫ਼ਿਲਮ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ ਜਾਰੀ, ਜ਼ਮੀਨਾਂ ਤੇ ਜ਼ਮੀਰ ਦਾ ਟ੍ਰੇਲਰ ‘ਚ ਜ਼ਿਕਰ
ਹਸ਼ਨੀਨ ਚੌਹਾਨ ਦੀ ਫ਼ਿਲਮ ‘ਪਟਾਕਾ ਗੁੱਡੀਆਂ’ ਦੀ ਰਿਲੀਜ਼ ਡੇਟ ਦਾ ਐਲਾਨ, ਦੋ ਜੁੜਵਾ ਭੈਣਾਂ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ
ਨੀਰੂ ਬਾਜਵਾ ਤੇ ਸੰਨੀ ਸਿੰਘ ਦੀ ਫ਼ਿਲਮ ‘ਥਾਪੀ’ ਦੀ ਰਿਲੀਜ਼ ਡੇਟ ਜਾਰੀ, ਕੁੜੀਆਂ ਦੀ ਹਿੰਮਤ ਤੇ ਦਲੇਰੀ ਨੂੰ ਦਰਸਾਉਂਦੀ ਹੈ ਫ਼ਿਲਮ, ਵੇਖੋ ਫ਼ਿਲਮ ਦਾ ਟੀਜ਼ਰ
ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ ਸਣੇ ਸਿੰਘ ਵਰਸਿਜ਼ ਕੌਰ-2 ਦੇ ਕਲਾਕਾਰਾਂ ਦੀ ਮਸਤੀ, ਵੀਡੀਓ ਹੋ ਰਿਹਾ ਵਾਇਰਲ
ਜਸਬੀਰ ਜੱਸੀ ਨੇ ਸਿਦਕ ਗਿੱਲ ਤੇ ਟੀਮ ਨੂੰ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਲਈ ਦਿੱਤੀ ਵਧਾਈ
ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਫ਼ਿਲਮ ਦਾ ਟ੍ਰੇਲਰ ਰਿਲੀਜ਼, ਟ੍ਰੇਲਰ ‘ਚ ਦਿੱਸਿਆ ਅੰਗਰੇਜ਼ੀ ਬੋਲਣ ਦਾ ਕ੍ਰੇਜ਼

© Copyright Galactic Television & Communications Pvt. Ltd. 2026. All rights reserved.