ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਤੋਹਫ਼ਾ, ਸੁੱਖ ਸੰਘੇੜਾ ਲੈ ਕੇ ਆ ਰਹੇ ਪੰਜਾਬੀ ਫ਼ਿਲਮ ‘ਪੰਜਾਬੀਏ ਜ਼ੁਬਾਨੇ’

ਸੁੱਖ ਸੰਘੇੜਾ ਜਲਦ ਹੀ ਆਪਣੀ ਨਵੀਂ ਫ਼ਿਲਮ ‘ਪੰਜਾਬੀਏ ਜ਼ੁਬਾਨੇ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਫ਼ਿਲਮ ਦੀ ਕਹਾਣੀ ਖੁਦ ਸੁੱਖ ਸੰਘੇੜਾ ਦੇ ਵੱਲੋਂ ਲਿਖੀ ਗਈ ਹੈ ਅਤੇ ਡਾਇਰੈਕਸ਼ਨ ਵੀ ਉਨ੍ਹਾਂ ਦੇ ਵੱਲੋਂ ਕੀਤੀ ਗਈ ਹੈ। ਪੰਜਾਬੀ ਮਾਂ ਬੋਲੀ ਦੀ ਕਹਾਣੀ ਨੂੰ ਪੇਸ਼ ਕਰਦੀ ਇਸ ਫ਼ਿਲਮ ਦਾ ਫਿਲਹਾਲ ਉਨ੍ਹਾਂ ਦੇ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਫ਼ਿਲਮ ਦੇ ਨਾਲ ਜੁੜੀ ਝਲਕ ਵੀ ਸੁੱਖ ਸੰਘੇੜਾ ਵੱਲੋਂ ਕੀਤਾ ਜਾਵੇਗਾ।

By  Shaminder Kaur Kaler July 21st 2026 11:24 AM -- Updated: July 21st 2026 11:25 AM

ਸੁੱਖ ਸੰਘੇੜਾ ਜਲਦ ਹੀ ਆਪਣੀ ਨਵੀਂ ਫ਼ਿਲਮ ‘ਪੰਜਾਬੀਏ ਜ਼ੁਬਾਨੇ’  ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ। ਇਸ ਫ਼ਿਲਮ ਦੀ ਕਹਾਣੀ ਖੁਦ ਸੁੱਖ ਸੰਘੇੜਾ ਦੇ ਵੱਲੋਂ ਲਿਖੀ ਗਈ ਹੈ ਅਤੇ ਡਾਇਰੈਕਸ਼ਨ ਵੀ ਉਨ੍ਹਾਂ ਦੇ ਵੱਲੋਂ ਕੀਤੀ ਗਈ ਹੈ। ਪੰਜਾਬੀ ਮਾਂ ਬੋਲੀ ਦੀ ਕਹਾਣੀ ਨੂੰ ਪੇਸ਼ ਕਰਦੀ ਇਸ ਫ਼ਿਲਮ ਦਾ ਫਿਲਹਾਲ ਉਨ੍ਹਾਂ ਦੇ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਅਤੇ ਜਲਦ ਹੀ ਇਸ ਫ਼ਿਲਮ ਦੇ ਨਾਲ ਜੁੜੀ ਝਲਕ ਵੀ ਸੁੱਖ ਸੰਘੇੜਾ ਵੱਲੋਂ ਕੀਤਾ ਜਾਵੇਗਾ।

ਉਨ੍ਹਾਂ ਨੇ ਇਸ ਫ਼ਿਲਮ ਦਾ ਪੋਸਟਰ ਜਾਰੀ ਕਰਦੇ ਹੋਏ ਲਿਖਿਆ “ ਇਹ ਕਹਾਣੀ ਮੇਰੇ ਦਿਲ ਦੇ ਬਹੁਤ ਨੇੜੇ ਆ ,ਪਿਛਲੇ ਕੁਝ ਕੁ ਸਾਲਾਂ ਤੋ ਮੈ ਇਸ ਕਹਾਣੀ ਵਾਰੇ ਸੋਚ ਰਿਹਾ ਸੀ… ਤੇ ਹੁਣ ਜਾ ਕੇ ਮੇਰਾ ਇਹ ਸੁਪਨਾ ਸੱਚ ਹੋਇਆ।ਬਹੁਤ ਜਲਦੀ ਇਹ ਕਹਾਣੀ ਫਿਲਮ ਦੇ ਰੂਪ ਵਿੱਚ ਤੁਹਾਡੇ ਸਨਮੁਖ ਹੋਵੇਗੀ।

ਅੱਜ ਅਸੀਂ ਫਿਲਮ ਦਾ ਨਾਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।ਫਿਲਮ ਦੀ ਪਹਿਲੀ ਝਲਕ ਬੁਹਤ ਜਲਦੀ ਸਾਂਝੀ ਕਰਾਂਗੇ….ਇਹ ਕਹਾਣੀ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਨ ਵਾਲੇ ਹਰ ਇੱਕ ਇਨਸਾਨ ਦੇ ਜਜਬਾਤਾਂ ਨਾਲ ਜੁੜੀ ਕਹਾਣੀ ਹੈ…. ਇਹ ਸਾਡੀ ਮਾਂ ਬੋਲੀ ਦੀ ਕਹਾਣੀ ਹੈ….ਸਾਡੇ ਇਤਿਹਾਸ ਦੀ ਕਹਾਣੀ ਹੈ…ਮੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਮੇਰਾ ਸਾਥ ਦਿਉਂਗੇ।ਪੰਜਾਬੀ ਬੋਲੀ ਜ਼ਿੰਦਾਬਾਦ, ਸੁੱਖ ਸੰਘੇੜਾ, ਧੰਨਵਾਦ” ।

ਸੁੱਖ ਸੰਘੇੜਾ ਦੀ ਇਹ ਫ਼ਿਲਮ 2028 ‘ਚ ਚੇਤ ਦੇ ਮਹੀਨੇ ‘ਚ ਰਿਲੀਜ਼ ਹੋਵੇਗੀ। ਫ਼ਿਲਮ ‘ਚ ਕੌਣ ਕਲਾਕਾਰ ਨਜ਼ਰ ਆਉਣਗੇ । ਇਸ ਬਾਰੇ ਸੁੱਖ ਸੰਘੇੜਾ ਨੇ ਹਾਲੇ ਰਿਵੀਲ ਨਹੀਂ ਕੀਤਾ ਹੈ।ਇਸ ਤੋਂ ਇਲਾਵਾ ਸੁੱਖ ਸੰਘੇੜਾ ਬੀ-ਟਾਊਨ, ਮਾਝੇ ਮਾਲਵੇ ਦੀਆਂ ਜੱਟੀਆਂ ਸਣੇ ਕਈ ਫ਼ਿਲਮਾਂ ਬਣਾ ਰਹੇ ਹਨ ।

© Copyright Galactic Television & Communications Pvt. Ltd. 2026. All rights reserved.