ਅਫਸਾਨਾ ਖ਼ਾਨ ਤੇ ਮੀਕਾ ਸਿੰਘ ਦੀ ਆਵਾਜ਼ ‘ਚ ਨਵਾਂ ਗੀਤ ‘ਰਾਤ ਕਾ ਸੁਰਮਾ’ ਰਿਲੀਜ਼

ਅਫਸਾਨਾ ਖ਼ਾਨ ਅਤੇ ਮੀਕਾ ਸਿੰਘ ਦਾ ਗੀਤ ‘ਰਾਤ ਦਾ ਸੁਰਮਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਅਫਸਾਨਾ ਖ਼ਾਨ ਤੇ ਮੀਕਾ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ।ਗੀਤ ਦੇ ਬੋਲ ਮੀਕਾ ਸਿੰਘ ਤੇ ਡੌਟ ਮਿਊਜ਼ਿਕ ਦੇ ਵੱਲੋਂ ਲਿਖੇ ਗਏ ਹਨ ਅਤੇ ਡੌਟ ਮਿਊਜ਼ਿਕ ਨੇ ਆਪਣੇ ਸੰਗੀਤ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ।

By  Shaminder Kaur Kaler October 3rd 2026 06:39 PM

ਅਫਸਾਨਾ ਖ਼ਾਨ ਅਤੇ ਮੀਕਾ ਸਿੰਘ ਦਾ ਗੀਤ ‘ਰਾਤ ਦਾ ਸੁਰਮਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਅਫਸਾਨਾ ਖ਼ਾਨ ਤੇ ਮੀਕਾ ਸਿੰਘ ਦੀ ਆਵਾਜ਼ ਸੁਣਨ ਨੂੰ ਮਿਲ ਰਹੀ  ਹੈ।ਗੀਤ ਦੇ ਬੋਲ ਮੀਕਾ ਸਿੰਘ ਤੇ ਡੌਟ ਮਿਊਜ਼ਿਕ ਦੇ ਵੱਲੋਂ ਲਿਖੇ ਗਏ ਹਨ ਅਤੇ ਡੌਟ ਮਿਊਜ਼ਿਕ ਨੇ ਆਪਣੇ ਸੰਗੀਤ ਦੇ ਨਾਲ ਇਸ ਗੀਤ ਨੂੰ ਸ਼ਿੰਗਾਰਿਆ ਹੈ।ਇਸ ਗੀਤ ‘ਚ ਅਫਸਾਨਾ ਖ਼ਾਨ ਦਾ ਵੱਖਰਾ ਸਟਾਈਲ ਵੇਖਣ ਨੂੰ ਮਿਲ ਰਿਹਾ ਹੈ।ਫੀਚਰਿੰਗ ‘ਚ ਚਿੰਕੀ ਮਿੰਕੀ ਤੇ ਸੁਹੂ ਨਜ਼ਰ ਆ ਰਹੇ ਹਨ।  


ਅਫਸਾਨਾ ਖ਼ਾਨ ਦਾ ਵਰਕ ਫ੍ਰੰਟ 

ਅਫਸਾਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ।


ਮੀਕਾ ਸਿੰਘ ਵੀ ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕਾਂ ਚੋਂ ਇੱਕ ਹਨ । ਉਨ੍ਹਾਂ ਨੇ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ।ਕੁਝ ਕੁ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਕੰਮ ਕੀਤਾ ਹੈ।ਮੀਕਾ ਸਿੰਘ ਨੇ ਗਾਇਕੀ ਦੇ ਗੁਰ ਆਪਣੇ ਪਿਤਾ ਤੋਂ ਹੀ ਸਿੱਖੇ ਸਨ ।

 

© Copyright Galactic Television & Communications Pvt. Ltd. 2026. All rights reserved.