ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦਾ ਗੀਤ ‘ਇਸ਼ਕ ਤੇਰਾ ਗੁੜ ਨਾਲੋਂ ਮਿੱਠਾ’ ਗੋਲਡੀ ਧਾਲੀਵਾਲ ਤੇ ਕੇ.ਦੀਪ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦਾ ਗੀਤ ‘ਇਸ਼ਲ ਤੇਰਾ ਗੁੜ ਨਾਲੋਂ ਮਿੱਠਾ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਇੰਦਰ ਬਾਵਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸੰਨੀ ਇੰਦਰ ਨੇ । ਇਸ ਗੀਤ ਨੂੰ ਸਾਗਾ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

By  Shaminder Kaur Kaler July 24th 2026 11:35 AM -- Updated: July 24th 2026 11:36 AM

ਫ਼ਿਲਮ ‘ਦੀ ਗ੍ਰੇਟ ਪੰਜਾਬ ਰੌਬਰੀ’ ਦਾ ਗੀਤ ‘ਇਸ਼ਲ ਤੇਰਾ ਗੁੜ ਨਾਲੋਂ ਮਿੱਠਾ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਇੰਦਰ ਬਾਵਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸੰਨੀ ਇੰਦਰ ਨੇ । ਇਸ ਗੀਤ ਨੂੰ ਸਾਗਾ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 


ਰਾਜ ਕੁੰਦਰਾ ਤੇ ਪਾਇਲ ਰਾਜਪੂਤ ਮੁੱਖ ਕਿਰਦਾਰ ‘ਚ 

ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਪਾਇਲ ਰਾਜਪੂਤ ਤੇ ਰਾਜ ਕੁੰਦਰਾ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਰਾਜ ਕੁੰਦਰਾ ਵੀ ਐਕਸਾਈਟਡ ਹਨ ਅਤੇ ਇਹ ਉਨ੍ਹਾਂ ਦੀ ਪੰਜਾਬੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਹ ਗੀਤਾ ਬਸਰਾ ਦੇ ਨਾਲ ਫ਼ਿਲਮ ‘ਮਿਹਰ’ ਨਜ਼ਰ ਆਏ ਸਨ। ਇਹ ਫ਼ਿਲਮ ਸੱਤ ਅਗਸਤ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।


ਇਹ ਫ਼ਿਲਮ ਪੰਜਾਬ ‘ਚ ਹੋਈ ਵੱਡੀ ਡਕੈਤੀ ਦੀ ਘਟਨਾ ਨੂੰ ਦਰਸਾਏਗੀ ।ਫ਼ਿਲਮ ਦਾ ਦਮਦਾਰ ਟ੍ਰੇਲਰ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਇਸ ਮੌਕੇ ‘ਤੇ ਰਾਜ ਕੁੰਦਰਾ ਆਪਣੇ ਪਿਤਾ ਨੂੰ ਵੀ ਲੈ ਕੇ ਆਏ ਸਨ ਅਤੇ ਇਸ ਮੌਕੇ ‘ਤੇ ਅਰਦਾਸ ਵੀ ਕੀਤੀ ਗਈ ਸੀ। ਦੱਸ ਦਈਏ ਕਿ ਰਾਜ ਕੁੰਦਰਾ ਇਨ੍ਹੀਂ ਦਿਨੀਂ ਸਿੱਖੀ ਸਰੂਪ ‘ਚ ਨਜ਼ਰ ਆ ਰਹੇ ਹਨ।   

© Copyright Galactic Television & Communications Pvt. Ltd. 2026. All rights reserved.