ਅਮਰਿੰਦਰ ਗਿੱਲ ਦੀ ਐਲਬਮ ‘ਹਾਜ਼ਿਰ’ ਰਿਲੀਜ਼, ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਸਰੋਤਿਆਂ ਦੇ ਕੀਲੇ ਦਿਲ
ਅਮਰਿੰਦਰ ਗਿੱਲ ਦੀ ਐਲਬਮ ‘ਹਾਜ਼ਿਰ’ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ‘ਚ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਕੀਤੇ ਗਏ ਹਨ। ਇਸ ਐਲਬਮ ‘ਚ ਕਈ ਗੀਤ ਹਨ ਅਤੇ ਇਨ੍ਹਾਂ ਸਾਰੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਅਮਰਿੰਦਰ ਗਿੱਲ ਦੀ ਐਲਬਮ ‘ਹਾਜ਼ਿਰ’ ਰਿਲੀਜ਼ ਹੋ ਚੁੱਕੀ ਹੈ। ਇਸ ਐਲਬਮ ‘ਚ ਇੱਕ ਤੋਂ ਬਾਅਦ ਇੱਕ ਕਈ ਗੀਤ ਰਿਲੀਜ਼ ਕੀਤੇ ਗਏ ਹਨ। ਇਸ ਐਲਬਮ ‘ਚ ਕਈ ਗੀਤ ਹਨ ਅਤੇ ਇਨ੍ਹਾਂ ਸਾਰੇ ਗੀਤਾਂ ਨੂੰ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
‘ਬਨੇਰੇ ‘ਤੇ’ ਰੋਮਾਂਟਿਕ ਗੀਤ
ਅਮਰਿੰਦਰ ਗਿੱਲ ਦੀ ਐਲਬਮ ਦਾ ਪਹਿਲਾ ਗੀਤ ਹੈ ‘ਬਨੇਰੇ ‘ਤੇ’ ਹੈ। ਜਿਸ ‘ਚ ਉਨ੍ਹਾਂ ਨੇ ਮੁੰਡੇ ਦੇ ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਹੈ।
‘ਹਾਲ’ ਗੀਤ ਵੀ ਰੋਮਾਂਸ ਨਾਲ ਭਰਪੂਰ
ਅਮਰਿੰਦਰ ਗਿੱਲ ਦੀ ਇਸ ਐਲਬਮ ਦਾ ਦੂਜਾ ਗੀਤ ਹੈ ‘ਹਾਲ’ ਇਸ ਗੀਤ ‘ਚ ਵੀ ਰੋਮਾਂਟਿਕ ਗੀਤ ਹੈ। ਜਿਸ ‘ਚ ਇੱਕ ਪ੍ਰੇਮੀ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

‘ਕੈਰੇਮਲ’ ਗੀਤ ‘ਚ ਕੁੜੀ ਦੇ ਹੁਸਨ ਦੀ ਤਾਰੀਫ
ਅਮਰਿੰਦਰ ਗਿੱਲ ਦੀ ਇਸ ਐਲਬਮ ਦਾ ਤੀਜਾ ਗੀਤ ਹੈ ‘ਕੈਰੇਮਲ’…ਇਸ ਗੀਤ ‘ਚ ਉਨ੍ਹਾਂ ਨੇ ਕੁੜੀ ਦੇ ਹੁਸਨ ਦੀ ਤਾਰੀਫ ਕੀਤੀ ਹੈ ਕਿ ਕਿਵੇਂ ਇਸ ਸੋਹਣੀ ਜਿਹੀ ਕੁੜੀ ਦੇ ਹੁਸਨ ਦੇ ਦੀਵਾਨੇ ਮੁੰਡੇ ਹੋਏ ਹਨ ਅਤੇ ਉਸ ਦੇ ਕੈਰੇਮਲ ਰੰਗ ਨੇ ਮੁੰਡੇ ਆਪਣੇ ਪਿੱਛੇ ਲਾਏ ਹੋਏ ਹਨ।
‘ਤਸੱਲੀ’ ‘ਚ ਦਿਲ ਖ਼ਾਬਾਂ ‘ਚ ਗੁਆਚਿਆ
‘ਤਸੱਲੀ’ ਗੀਤ ‘ਚ ਅਮਰਿੰਦਰ ਗਿੱਲ ਨੇ ਉਸ ਪ੍ਰੇਮੀ ਦੇ ਹਾਲ ਨੂੰ ਬਿਆਨ ਕੀਤਾ ਹੈ। ਜੋ ਕਿਸੇ ਦੀਆਂ ਯਾਦਾਂ ‘ਚ ਹਮੇਸ਼ਾ ਗੁਆਚਿਆ ਰਹਿੰਦਾ ਹੈ ਅਤੇ ਇਸ ਯਾਦ ਦੇ ਕਾਰਨ ਉਸ ਨੂੰ ਨਾ ਰਾਤ ਨੂੰ ਨੀਂਦ ਆਉਂਦੀ ਹੈ ਤੇ ਨਾ ਹੀ ਦਿਨ ਨੂੰ ਚੈਨ ਆਉਂਦਾ ਹੈ।
‘ਹਾਜ਼ਿਰ’ ਗੀਤ ‘ਚ ਕੁੜੀ ਦੇ ਲਈ ਕੁਝ ਵੀ ਕਰਨ ਲਈ ਤਿਆਰ
‘ਹਾਜ਼ਿਰ’ ਗੀਤ ਜਿਸ ਨੂੰ ਕਿ ਅਮਰਿੰਦਰ ਗਿੱਲ ਨੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਸੀ । ਇਸ ਗੀਤ ‘ਚ ਕੁੜੀ ਦੇ ਪ੍ਰੇਮੀ ਦੀ ਗੱਲ ਕੀਤੀ ਗਈ ਹੈ। ਜਿਸ ਦੇ ਲਈ ਉਸ ਦਾ ਪ੍ਰੇਮੀ ਕੁਝ ਵੀ ਕਰ ਗੁਜ਼ਰਨ ਦੇ ਲਈ ਤਿਆਰ ਰਹਿੰਦਾ ਹੈ।
‘ਇਸ਼ਕ ਵੇ’
‘ਇਸ਼ਕ ਵੇ’ ਗੀਤ ‘ਚ ਗਾਇਕ ਅਮਰਿੰਦਰ ਗਿੱਲ ਨੇ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ।
‘ਫੁੱਲਾਂ ਨਾਲੋਂ’
ਅਮਰਿੰਦਰ ਗਿੱਲ ਦੀ ਐਲਬਮ ਦਾ ਅਗਲਾ ਗੀਤ ਹੈ ‘ਫੁੱਲਾਂ ਨਾਲੋਂ’ ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਤਾਰੀਫ ਕੀਤੀ ਹੈ ਜੋ ਕਿ ਫੁੱਲਾਂ ਨਾਲੋਂ ਵੀ ਜ਼ਿਆਦਾ ਸੋਹਣਾ ਹੈ।ਉਸ ਪ੍ਰੇਮੀ ਦੀ ਆਮਦ ਦੇ ਨਾਲ ਹਰ ਪਾਸਾ ਮਹਿਕ ਉੱਠਦਾ ਹੈ ।
‘ਤੋੜੀ ਨਾ’ ‘ਚ ਪ੍ਰੀਤਾਂ ਨਾ ਤੋੜਨ ਦੀ ਗੱਲ
ਅਮਰਿੰਦਰ ਗਿੱਲ ਦੀ ਐਲਬਮ ਦਾ ਇਹ ਆਖਰੀ ਗੀਤ ਹੈ । ਜਿਸ ‘ਚ ਉਨਾਂ ਨੇ ਪ੍ਰੇਮੀ ਨਾਲ ਪਾਈ ਪ੍ਰੀਤ ਦੀ ਗੱਲ ਕੀਤੀ ਹੈ ਕਿ ਜੇ ਪ੍ਰੀਤ ਪਾ ਹੀ ਲਈ ਹੈ ਤਾਂ ਉਸ ਨੂੰ ਤੋੜੀ ਨਾ ਤੇ ਇਸ ਪਿਆਰ ਨੂੰ ਤੋੜ ਨਿਭਾਉਣ ਦੀ ਗੱਲ ਆਖੀ ਗਈ ਹੈ।