ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਦੁਆ’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਦੁਆ’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱੱਕਿਆ ਹੈ।ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

By  Shaminder Kaur Kaler August 31st 2026 06:35 PM

ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਦੁਆ’ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱੱਕਿਆ ਹੈ।ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਹਨ ਅਤੇ ਇਸ ਗੀਤ ਨੂੰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਕੁੜੀ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । 

 ਫ਼ਿਲਮ ਚਾਰ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਸਿਦਕ ਗਿੱਲ ਦੀ ਪਹਿਲੀ ਫ਼ਿਲਮ ਹੈ ਅਤੇ ਸਿਦਕ ਗਿੱਲ ਦੇ ਨਾਲ ਫ਼ਿਲਮ ‘ਚ ਜਾਨਿਆ ਜੋਸ਼ੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਫੈਨਸ ਵੀ ਬਹੁਤ ਐਕਸਾਈਟਡ ਹਨ ।ਉੱਥੇ ਹੀ ਫ਼ਿਲਮ ਦੇ ਦੋਵੇਂ ਕਲਾਕਾਰ ਵੀ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ। 

ਅਮਰਿੰਦਰ ਗਿੱਲ ਦਾ ਭਤੀਜਾ ਹੈ ਸਿਦਕ ਗਿੱਲ 

ਸਿਦਕ ਗਿੱਲ ਅਮਰਿੰਦਰ ਗਿੱਲ ਦਾ ਭਤੀਜਾ ਹੈ ਅਤੇ ਆਪਣੀ ਪਹਿਲੀ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਿਹਾ ਹੈ। ਅਮਰਿੰਦਰ ਗਿੱਲ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

© Copyright Galactic Television & Communications Pvt. Ltd. 2026. All rights reserved.