ਬੱਬੂ ਮਾਨ ਦਾ ਨਵਾਂ ਗੀਤ ‘ਬੇਵਫ਼ਾ ਨਾਰ’ ਰਿਲੀਜ਼, ਪ੍ਰੇਮਿਕਾ ਦੀ ਬੇਵਫ਼ਾਈ ਨੂੰ ਬਿਆਨ ਕਰਦਾ ਹੈ ਗੀਤ

ਬੱਬੂ ਮਾਨ ਦਾ ਨਵਾਂ ਗੀਤ ‘ਬੇਵਫ਼ਾ ਨਾਰ’ ਰਿਲੀਜ਼ ਹੋ ਗਿਆ ਹੈ।ਇਸ ਗੀਤ ‘ਚ ਇੱਕ ਪ੍ਰੇਮਿਕਾ ਦੀ ਬੇਵਫ਼ਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡਿਆਂ ਦੇ ਦਿਲਾਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਹੈ।ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਬੱਬੂ ਮਾਨ ਦੇ ਨਾਲ ਦੀਦਾਰ ਗਿੱਲ, ਗੋਬਿੰਦਰ ਕਾਕਾ ਨਜ਼ਰ ਆ ਰਹੇ ਹਨ।

By  Shaminder Kaur Kaler August 19th 2026 06:10 PM

ਬੱਬੂ ਮਾਨ ਦਾ ਨਵਾਂ ਗੀਤ ‘ਬੇਵਫ਼ਾ ਨਾਰ’ ਰਿਲੀਜ਼ ਹੋ ਗਿਆ ਹੈ।ਇਸ ਗੀਤ ‘ਚ ਇੱਕ ਪ੍ਰੇਮਿਕਾ ਦੀ ਬੇਵਫ਼ਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਮੁੰਡਿਆਂ ਦੇ ਦਿਲਾਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡਦੀ ਹੈ।ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਬੱਬੂ ਮਾਨ ਦੇ ਨਾਲ ਦੀਦਾਰ ਗਿੱਲ, ਗੋਬਿੰਦਰ ਕਾਕਾ ਨਜ਼ਰ ਆ ਰਹੇ ਹਨ। ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਬੱਬੂ  ਮਾਨ ਦੇ ਹੋਰ ਕਈ ਗੀਤ ਵੀ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਬੱਬੂ ਮਾਨ ਦੇ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ।ਉਨ੍ਹਾਂ ਨੇ ਜਿੱਥੇ ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋੋਤਿਆਂ ਦਾ ਮਨੋਰੰਜਨ ਕੀਤਾ ਹੈ, ੳੇੁੱਥੇ ਹੀ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।


ਜਲਦ ਹੀ ਉਹ ਆਪਣੀ ਫ਼ਿਲਮ ‘ਅਸੀਂ ਬਾਗੀ ਚੰਗੇ’ ਦੇ ਨਾਲ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਵੀ ਅਦਾਕਾਰੀ ਕਰਨਗੇ। 

© Copyright Galactic Television & Communications Pvt. Ltd. 2026. All rights reserved.