ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਸਪੇਰਾ’ ਯੁਵਰਾਜ ਹੰਸ ਦੀ ਆਵਾਜ਼ ‘ਚ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਜਾਨਿਆ ਜੋਸ਼ੀ ਤੇ ਸਿਦਕ ਗਿੱਲ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਸਪੇਰਾ’ ਯੁਵਰਾਜ ਹੰਸ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮੰਨਾ ਮੰਡ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ। ਇਸ ਗੀਤ ਨੂੰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਜਿੰਨੇ ਵਧੀਆ ਇਸ ਗੀਤ ਦੇ ਬੋਲ ਲਿਖੇ ਗਏ ਹਨ ਉਸ ਦੇ ਨਾਲ ਹੀ ਯੁਵਰਾਜ ਹੰਸ ਦੀ ਆਵਾਜ਼ ਨੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

By  Shaminder Kaur Kaler September 4th 2026 03:04 PM -- Updated: September 4th 2026 03:06 PM

ਜਾਨਿਆ ਜੋਸ਼ੀ ਤੇ ਸਿਦਕ ਗਿੱਲ ਦੀ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦਾ ਗੀਤ ‘ਸਪੇਰਾ’ ਯੁਵਰਾਜ ਹੰਸ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮੰਨਾ ਮੰਡ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਗੁਰਮੋਹ ਨੇ ਦਿੱਤਾ ਹੈ। ਇਸ ਗੀਤ ਨੂੰ ਸਿਦਕ ਗਿੱਲ ਤੇ ਜਾਨਿਆ ਜੋਸ਼ੀ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਜਿੰਨੇ ਵਧੀਆ ਇਸ ਗੀਤ ਦੇ ਬੋਲ ਲਿਖੇ ਗਏ ਹਨ ਉਸ ਦੇ ਨਾਲ ਹੀ ਯੁਵਰਾਜ ਹੰਸ ਦੀ ਆਵਾਜ਼ ਨੇ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

ਉਨ੍ਹਾਂ ਦੇ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਜਾਨਿਆ ਜੋਸ਼ੀ ਨੇ ਗੂੰਗੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਜਿਸ ਦੇ ਨਾਲ ਸਿਦਕ ਗਿੱਲ ਨੂੰ ਪਿਆਰ ਹੋ ਜਾਂਦਾ ਹੈ ਅਤੇ ਇਸ ਫ਼ਿਲਮ ਦੀ ਕਹਾਣੀ ਜਾਨਿਆ ਤੇ ਸਿਦਕ ਗਿੱਲ ਦੇ ਆਲੇ ਦੁਆਲੇ ਘੁੰਮਦੀ ਹੈ। ਅੱਜ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ।ਅਮਰਿੰਦਰ ਗਿੱਲ ਨੇ ਵੀ ਇਸ ਫ਼ਿਲਮ ‘ਚ ਕਈ ਗੀਤ ਗਾਏ ਹਨ । ਸਿਦਕ ਗਿੱਲ ਅਮਰਿੰਦਰ ਗਿੱਲ ਦਾ ਭਤੀਜਾ ਹੈ ਅਤੇ ਸਿਦਕ ਗਿੱਲ ਦੀ ਇਹ ਪਹਿਲੀ ਫ਼ਿਲਮ ਹੈ। ਸਿਦਕ ਗਿੱਲ ਦੀ ਅਦਾਕਾਰੀ ਨੂੰ ਵੀ ਫ਼ਿਲਮ ‘ਚ ਸਰਾਹਿਆ ਜਾ ਰਿਹਾ ਹੈ। 

© Copyright Galactic Television & Communications Pvt. Ltd. 2026. All rights reserved.