ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤਾਂ ਦੀ ਪਲੇਅ ਲਿਸਟ ਚੋਂ ਗੀਤਾਂ ਦੇ ਆਡੀਓ ਕੀਤੇ ਰਿਲੀਜ਼, ‘ਫਿਜ਼ਾਵਾਂ’ ਗੀਤ ਵੀ ਸਰੋਤਿਆਂ ਨੂੰ ਆ ਰਿਹਾ ਪਸੰਦ
ਦਿਲਜੀਤ ਦੋਸਾਂਝ ਆਪਣੇ ਨਵੇਂ ਗੀਤਾਂ ਦੀ ਪਲੇਅ ਲਿਸਟ ਲੈ ਕੇ ਆਏ ਹਨ। ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਫਿਜ਼ਾਵਾਂ’ ਦਾ ਆਡੀਓ ਰਿਲੀਜ਼ ਕੀਤਾ ਹੈ । ਇਸ ਗੀਤ ਦੇ ਬੋਲ ਹਿਜ਼ੀ ਹੁੰਦਲ ਦੇ ਵੱਲੋਂ ਲਿਖੇ ਗਏ ਹਨ ਅਤੇ ਪ੍ਰੋਡਿਊਸ ਕੀਤਾ ਹੈ ਇੰਟੈਂਸ ਦੇ ਵੱਲੋਂ । ਦਿਲਜੀਤ ਦੋਸਾਂਝ ਦੇ ਵੱਲੋਂ ਫਿਲਹਾਲ ਇਸ ਗੀਤ ਦਾ ਆਡੀਓ ਰਿਲੀਜ਼ ਕੀਤਾ ਗਿਆ ਹੈ ਅਤੇ ਇਨ੍ਹਾਂ ਗੀਤਾਂ ਦੇ ਵੀਡੀਓ ਰਿਲੀਜ਼ ਕਰਨੇ ਹਾਲੇ ਬਾਕੀ ਹਨ ।

_8910cebaed9fa0a460d55d8ed5f21c07_1280X720.webp)
ਇਹ ਇੱਕ ਰੋਮਾਂਟਿਕ ਗੀਤ ਹਨ। ਇਸ ਗੀਤ ‘ਚ ਦਿਲਜੀਤ ਦੋਸਾਂਝ ਕੁੜੀ ਦੇ ਹੁਸਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦਿਲਜੀਤ ਦੋਸਾਂਝ ਦੀ ਇਸ ਪਲੇਅ ਲਿਸਟ ‘ਚ ਹੋਰ ਵੀ ਕਈ ਗੀਤ ਸ਼ਾਮਿਲ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਇਨ੍ਹੀਂ ਦਿਨੀਂ ਉਹ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ ਅਤੇ ਆਪਣੇ ਸ਼ੋਅ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਉਹ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਲਗਾਤਾਰ ਦਿਲਜੀਤ ਦੋਸਾਂਝ ਦੇ ਫੈਨਸ ਦੇ ਨਾਲ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਹਨ। ਜਲਦ ਹੀ ਉਹ ਪੰਜਾਬੀ ਫ਼ਿਲਮ ‘ਰੰਨਾ ‘ਚ ਧੰਨਾ’ ‘ਚ ਦਿਖਾਈ ਦੇਣਗੇ।