ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ 2’ ਦਾ ਗੀਤ ‘ਨੋਟਾਂ’ ਰਿਲੀਜ਼, ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦੇ ਭੰਗੜੇ ਨੇ ਕੀਲੇ ਦਰਸ਼ਕ
ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਫ਼ਿਲਮ ਦਾ ਗੀਤ ‘ਨੋਟਾਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦਾ ਭੰਗੜਾ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ ਅਤੇ ਇਸ ਗੀਤ ‘ਚ ਪੈਸੇ ਦੀ ਤਾਕਤ ਨੂੰ ਦਰਸਾਇਆ ਗਿਆ ਹੈ ਕਿ ਜੇ ਤੁਹਾਡੇ ਕੋਲ ਪੈਸਾ ਹੈ ਤਾਂ ਬੈਂਕ ਦੇ ਖਾਤਿਆਂ ‘ਚ ਪਏ ਪੈਸੇ ਦਾ ਕੋਈ ਮੁੱਲ ਨਹੀਂ ਜਦੋਂ ਤੱਕ ਤੁਸੀਂ ਉਸ ਦਾ ਇਸਤੇਮਾਲ ਨਹੀਂ ਕਰਦੇ ।

ਇਸ ਦੇ ਨਾਲ ਹੀ ਜੇ ਤੁਹਾਡੇ ਕੋਲ ਪੈਸਾ ਤੇ ਪਾਵਰ ਹੈ ਤਾਂ ਫਿਰ ਤੁਹਾਡਾ ਕੋਈ ਵੀ ਕੰਮ ਰੁਕਦਾ ਨਹੀਂ। ਕਿਉਂਕਿ ਪੈਸਾ ਅਜਿਹੀ ਸ਼ੈਅ ਹੈ ਜੋ ਔਖੇ ਤੋਂ ਔਖਾ ਤੇ ਫਸਿਆ ਹੋਇਆ ਕੰਮ ਵੀ ਕਢਵਾ ਦਿੰਦਾ ਹੈ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਦੇ ਸ਼ਾਨਦਾਰ ਬੋਲ ਕਾਬਲ ਸਰੂਪਵਾਲੀ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਕੁਲਸ਼ਾਨ ਸੰਧੂ ਦੇ ਵੱਲੋਂ ਦਿੱਤਾ ਗਿਆ ਹੈ।

ਜਦੋਂਕਿ ਗਿੱਪੀ ਗਰੇਵਾਲ ਦੀ ਦਮਦਾਰ ਆਵਾਜ਼ ਨੇ ਗਾਣੇ ਵਿੱਚ ਜਾਨ ਪਾ ਦਿੱਤੀ ਹੈ। ਗਿੱਪੀ ਗਰੇਵਾਲ ਤੇ ਸ਼ਹਿਨਾਜ਼ ਗਿੱਲ ਦੀ ਇਹ ਫ਼ਿਲਮ ਜਲਦ ਹੀ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀਆਂ ਮੁੱਖ ਭੂਮਿਕਾਵਾਂ ‘ਚ ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦਿਖਾਈ ਦੇਣਗੇ ।ਇਸ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰੁਪਿੰਦਰ ਰੂਪੀ, ਗੁਰਮੀਤ ਸਾਜਨ, ਰਘਵੀਰ ਬੋਲੀ, ਹਨੀ ਮੱਟੂ ਸਣੇ ਕਈ ਕਲਾਕਾਰ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।