ਗੁਲਾਬ ਸਿੱਧੂ ਤੇ ਜਸਮੀਨ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁੱਡ ਲਕ ਚਾਰਮ’ ਰਿਲੀਜ਼
ਗੁਲਾਬ ਸਿੱਧੂ ਤੇ ਜਸਮੀਨ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁੱਡ ਲਕ ਚਾਰਮ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੰਗ ਢਿੱਲੋਂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਇਰਿਸ ਮਿਊਜ਼ਿਕ ਵੱਲੋਂ । ਗੀਤ ਦੀ ਫੀਚਰਿੰਗ ‘ਚ ਗੁਲਾਬ ਸਿੱਧੂ ਤੇ ਸਮਰਿਧੀ ਪੁਰੀ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਇੱਕ ਕੁੜੀ ਤੇ ਮੁੰਡੇ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਗੁਲਾਬ ਸਿੱਧੂ ਤੇ ਜਸਮੀਨ ਅਖਤਰ ਦੀ ਆਵਾਜ਼ ‘ਚ ਨਵਾਂ ਗੀਤ ‘ਗੁੱਡ ਲਕ ਚਾਰਮ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੰਗ ਢਿੱਲੋਂ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਇਰਿਸ ਮਿਊਜ਼ਿਕ ਵੱਲੋਂ । ਗੀਤ ਦੀ ਫੀਚਰਿੰਗ ‘ਚ ਗੁਲਾਬ ਸਿੱਧੂ ਤੇ ਸਮਰਿਧੀ ਪੁਰੀ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਇੱਕ ਕੁੜੀ ਤੇ ਮੁੰਡੇ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ‘ਚ ਦੋਵੇਂ ਜਣੇ ਆਪਣੇ ਪਰਿਵਾਰ ਤੇ ਖਾਨਦਾਨ ਦੀਆਂ ਸਿਫਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁੜੀ ਆਪਣੇ ਪਰਿਵਾਰ ਦੇ ਬਾਰੇ ਇਸ ਗੀਤ ‘ਚ ਗੱਲ ਕਰਦੀ ਹੈ।

ਜਦੋਂਕਿ ਮੁੰਡਾ ਵੀ ਆਪਣੇ ਪਰਿਵਾਰ ਦੀਆਂ ਸਿਫ਼ਤਾਂ ਦੇ ਕਸੀਦੇ ਗੀਤ ‘ਚ ਪੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਗੁਲਾਬ ਸਿੱਧੂ ਜੈਸਮੀਨ ਭਸੀਨ ਦੇ ਨਾਲ ਫ਼ਿਲਮ ‘ਜੁਦਾ’ ‘ਚ ਨਜ਼ਰ ਆਏ ਸਨ। ਇਹ ਗੁਲਾਬ ਸਿੱਧੂ ਦੀ ਪਹਿਲੀ ਫ਼ਿਲਮ ਸੀ । ਇਸ ਤੋਂ ਇਲਾਵਾ ਗੁਲਾਬ ਸਿੱਧੂ ਨੇ ਹੋਰ ਵੀ ਕਈ ਹਿੱਟ ਗੀਤ ਗਾਏ ਸਨ ।
_626ad3e92f4069e2e68f689bfd7a0690_1280X720.webp)
ਜਿਸ ‘ਚ ਮਿਹਰ ਖੁਦਾ ਦੀ, ਡੇਰਾ ਸ਼ੇਰਾਂ ਦਾ, ਸੱਠ ਪਾਊਂਡ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।ਹਾਲ ਹੀ ‘ਚ ਗੁਲਾਬ ਸਿੱਧੂ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਦੇ ਘਰ ‘ਤੇ ਅਣਪਛਾਤੇ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ।ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ ਸੀ।