ਗਾਇਕ ਗੁਲਾਬ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼, ਫੈਨਸ ਨੂੰ ਪਸੰਦ ਆਇਆ ਗਾਇਕ ਦਾ ਨਵਾਂ ਅੰਦਾਜ਼
ਗਾਇਕ ਗੁਲਾਬ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ‘ਹਈ ਸ਼ਾਵਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਦਲਜੀਤ ਚਿੱਟੀ ਗੁਰ ਮੱਲ੍ਹੀ ਦੇ ਵਲੋਂ ਲਿਖੇ ਗਏ ਹਨ ਤੇ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਦੇ ਵੱਲੋਂ।ਵੀਡੀਓ ਰੂਪਨ ਬੱਲ ਦੇ ਵੱਲੋਂ ਬਣਾਇਆ ਗਿਆ ਹੈ। ਇਸ ਗੀਤ ‘ਚ ਗੁਲਾਬ ਸਿੱਧੂ ਦਾ ਵੱਖਰਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ।
ਗਾਇਕ ਗੁਲਾਬ ਸਿੱਧੂ ਦੀ ਆਵਾਜ਼ ‘ਚ ਨਵਾਂ ਗੀਤ ‘ਹਈ ਸ਼ਾਵਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਦਲਜੀਤ ਚਿੱਟੀ ਗੁਰ ਮੱਲ੍ਹੀ ਦੇ ਵਲੋਂ ਲਿਖੇ ਗਏ ਹਨ ਤੇ ਮਿਊਜ਼ਿਕ ਦਿੱਤਾ ਹੈ ਗੋਲਡ ਬੁਆਏ ਦੇ ਵੱਲੋਂ।ਵੀਡੀਓ ਰੂਪਨ ਬੱਲ ਦੇ ਵੱਲੋਂ ਬਣਾਇਆ ਗਿਆ ਹੈ। ਇਸ ਗੀਤ ‘ਚ ਗੁਲਾਬ ਸਿੱਧੂ ਦਾ ਵੱਖਰਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । ਕਿਉਂਕਿ ਇਸ ਗੀਤ ‘ਚ ਵੀਐਫਐਕਸ ਦਾ ਇਸਤੇਮਾਲ ਕੀਤਾ ਗਿਆ ਹੈ।ਜੋ ਇਸ ਗਾਣੇ ਨੂੰ ਹੋਰ ਵੀ ਸ਼ਾਨਦਾਰ ਬਣਾ ਰਿਹਾ ਹੈ। ਫੀਚਰਿੰਗ ‘ਚ ਗੁਲਾਬ ਸਿੱਧੂ ਦੇ ਨਾਲ ਹੋਰ ਵੀ ਕਈ ਜਣੇ ਨਜ਼ਰ ਆ ਰਹੇ ਹਨ।

ਗੁਲਾਬ ਸਿੱਧੂ ਦਾ ਵਰਕ ਫ੍ਰੰਟ
ਗੁਲਾਬ ਸਿੱਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।
_274b306aa262e25d78e12ead6dfb213b_1280X720.webp)
ਉਨ੍ਹਾਂ ਨੇ ਗੀਤਾਂ ਤੋਂ ਇਲਾਵਾ ਇੱਕ ਫ਼ਿਲਮ ‘ਚ ਵੀ ਕੰਮ ਕੀਤਾ ਹੈ। ‘ਜੁਦਾ’ ਟਾਈਟਲ ਹੇਠ ਆਈ ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਜੈਸਮੀਨ ਭਸੀਨ ਨਜ਼ਰ ਆਏ ਸਨ।ਜਿਸ ਤੋਂ ਬਾਅਦ ਹੁਣ ਗੁਲਾਬ ਸਿੱਧੂ ਦਾ ਇਹ ਨਵਾਂ ਗੀਤ ਰਿਲੀਜ਼ ਹੋਇਆ ਹੈ।