ਗੁਰਦਾਸ ਮਾਨ ਦੀ ਆਵਾਜ਼ ‘ਚ ਸ਼ਬਦ ‘ਮਿੱਤਰ ਪਿਆਰੇ ਨੂੰ’ ਹਰ ਕਿਸੇ ਨੂੰ ਕਰ ਦਿੰਦਾ ਹੈ ਭਾਵੁਕ, 1947 ਅਤੇ 1984 ਦੇ ਦਰਦ ਨੂੰ ਕੀਤਾ ਗਿਆ ਸੀ ਬਿਆਨ
ਗੁਰਦਾਸ ਮਾਨ ਦੀ ਆਵਾਜ਼ ‘ਚ ਸ਼ਬਦ ‘ਮਿੱਤਰ ਪਿਆਰੇ ਨੂੰ’ ਸ਼ਬਦ ਰਿਲੀਜ਼ ਹੋ ਚੁੱਕਿਆ ਹੈ। ਇਸ ਸ਼ਬਦ ਦੇ ਰਾਹੀਂ ਗੁਰਦਾਸ ਮਾਨ ਨੇ 1984 ‘ਚ ਸਿੱਖਾਂ ਦੇ ਨਾਲ ਹੋਏ ਜ਼ੁਲਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਿੱਖਾਂ ਤੇ ਤਸ਼ੱਦਦ ਹੋਇਆ ਸੀ ।ਪਰ ਸਿੱਖਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ ।
ਗੁਰਦਾਸ ਮਾਨ ਦੀ ਆਵਾਜ਼ ‘ਚ ਸ਼ਬਦ ‘ਮਿੱਤਰ ਪਿਆਰੇ ਨੂੰ’ ਕੁਝ ਸਾਲ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਸ਼ਬਦ ਦੇ ਰਾਹੀਂ ਗੁਰਦਾਸ ਮਾਨ ਨੇ 1984‘ਚ ਸਿੱਖਾਂ ਦੇ ਨਾਲ ਹੋਏ ਜ਼ੁਲਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰ੍ਹਾਂ ਸਿੱਖਾਂ ਤੇ ਤਸ਼ੱਦਦ ਹੋਇਆ ਸੀ ।ਪਰ ਸਿੱਖਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਸੀ । ਭਾਵੇਂ ਉਹ 1947 ਦੀ ਵੰਡ ਦੇ ਦੌਰਾਨ ਹੋਈ ਕਤਲੋ ਗਾਰਤ ਸੀ ਜਾਂ ਫਿਰ ਚੁਰਾਸੀ ‘ਚ ਹੋਈ ਨਸਲਕੁਸ਼ੀ ਸਿੱਖਾਂ ਨੇ ਲੰਮਾ ਅਰਸਾ ਸੰਤਾਪ ਆਪਣੇ ਪਿੰਡੇ ‘ਤੇ ਭੋਗਿਆ ਹੈ।

ਇਸ ਸ਼ਬਦ ਦੇ ਜ਼ਰੀਏ ਗੁਰਦਾਸ ਮਾਨ ਨੇ ਆਪਣਾ ਹਾਲ…ਯਾਨੀ ਕਿ ਉਸ ਸਮੇਂ ਦੀ ਦਾਸਤਾਨ ਨੂੰ ਜਦੋਂ ਇਸ ਦੁਨਿਆਵੀ ਸੰਸਾਰ ‘ਚ ਕੋਈ ਵੀ ਸਿੱਖਾਂ ਦੀ ਪੁਕਾਰ ਨਹੀਂ ਸੀ ਸੁਣ ਰਿਹਾ । ਉਸ ਵੇਲੇ ਇੱਕ ਪ੍ਰਮਾਤਮਾ ਦਾ ਓਟ ਆਸਰਾ ਸੀ ਅਤੇ ਰੋ-ਰੋ ਕੇ ਹਰ ਕੋਈ ਆਪਣੇ ਦਿਲ ਦਾ ਹਾਲ ਉਸ ਪ੍ਰਮਾਤਮਾ ਨੂੰ ਸੁਣਾ ਰਿਹਾ ਸੀ ।

ਹੁਣ ਜਦੋਂਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਹੈ ਅਤੇ ਸਿੱਖਾਂ ਦੇ ਜ਼ਖਮ ਮੁੜ ਤੋਂ ਹਰੇ ਹੋ ਗਏ ਹਨ। ਕਿਉਂਕਿ 3 ਨਵੰਬਰ 1984 ‘ਚ ਸਿੱਖਾਂ ‘ਤੇ ਬਹੁਤ ਜ਼ੁਲਮ ਹੋਇਆ ਸੀ।
ਵੀਡੀਓ ਵੇਖ ਕੇ ਤੁਹਾਡੀਆਂ ਅੱਖਾਂ ‘ਚ ਆ ਜਾਣਗੇ ਅੱਥਰੂ
ਇਸ ਸ਼ਬਦ ਦਾ ਵੀਡੀਓ ਡਾਇਰੈਕਸ਼ਨ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਨੇ ਤਿਆਰ ਕੀਤਾ ਸੀ ਤੇ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਸੀ ਜਤਿੰਦਰ ਸ਼ਾਹ ਨੇ । ਇਸ ਸ਼ਬਦ ਦੇ ਅਖੀਰ ‘ਚ ਸਰਗੁਨ ਮਹਿਤਾ ਨੇ ਚੁਰਾਸੀ ਤੇ ਸੰਤਾਲੀ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਉਣ ਵਾਲੇ ਕਿਸੇ ਸ਼ਖਸ਼ ਦੇ ਆਖਰੀ ਬੋਲਾਂ ਨੂੰ ਆਪਣੇ ਸ਼ਬਦਾਂ ਦੇ ਰਾਹੀਂ ਸ਼ਾਂਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸ਼ਾਂਤੀ ਦੇ ਨਾਲ ਕਿਉਂ ਨਹੀਂ ਰਹਿ ਸਕਦੇ।

ਕਿਉਂ ਹਮੇਸ਼ਾ ਅਸੀਂ ਕਿਸੇ ਨੂੰ ਮਾਰ ਕੇ ਹੀ ਰੈਸਟ ਇਨ ਪੀਸ ਕਿਉਂ ਕਹਿੰਦੇ ਹਾਂ। ਸਰਗੁਨ ਮਹਿਤਾ ਦੇ ਇਸ ਸ਼ਬਦ ਦੇ ਅਖੀਰ ‘ਚ ਆਖੇ ਇਹ ਬੋਲ ਹਰ ਕਿਸੇ ਦਾ ਸੀਨਾ ਛੱਲਣੀ ਕਰ ਦਿੰਦੇ ਹਨ।