ਗੁਰੂ ਰੰਧਾਵਾ ਤੇ ਕਿਰਨ ਬਾਜਵਾ ਦਾ ਨਵਾਂ ਗੀਤ SIX ਰਿਲੀਜ਼: ਹਿੱਪ-ਹੌਪ ਤੇ ਪੰਜਾਬੀ ਸਟਾਈਲ ਦਾ ਧਮਾਕੇਦਾਰ ਕੰਬੀਨੇਸ਼ਨ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਹਾਈ ਰੇਟਿਡ ਗੱਭਰੂ' ਗੁਰੂ ਰੰਧਾਵਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਆਏ ਹਨ। ਗੁਰੂ ਰੰਧਾਵਾ ਅਤੇ ਪ੍ਰਤਿਭਾਸ਼ਾਲੀ ਗਾਇਕਾ ਕਿਰਨ ਬਾਜਵਾ ਨੇ ਮਿਲ ਕੇ ਆਪਣਾ ਨਵਾਂ ਗੀਤ 'SIX' (Sikx) ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਅਤੇ ਮਿਊਜ਼ਿਕ ਚਾਰਟਸ 'ਤੇ ਛਾ ਗਿਆ ਹੈ।

By  Shaminder Kaur Kaler July 15th 2026 04:00 PM

  ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਹਾਈ ਰੇਟਿਡ ਗੱਭਰੂ' ਗੁਰੂ ਰੰਧਾਵਾ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਕੁਝ ਖਾਸ ਲੈ ਕੇ ਆਏ ਹਨ। ਗੁਰੂ ਰੰਧਾਵਾ ਅਤੇ ਪ੍ਰਤਿਭਾਸ਼ਾਲੀ ਗਾਇਕਾ ਕਿਰਨ ਬਾਜਵਾ ਨੇ ਮਿਲ ਕੇ ਆਪਣਾ ਨਵਾਂ ਗੀਤ 'SIX' (Sikx) ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਅਤੇ ਮਿਊਜ਼ਿਕ ਚਾਰਟਸ 'ਤੇ ਛਾ ਗਿਆ ਹੈ।ਇਸ ਗੀਤ ਦੇ ਬੋਲ ਲ਼ਿਖੇ ਹਨ ਗੁਰਜੀਤ ਗਿੱਲ ਤੇ ਗੁਰੁ ਰੰਧਾਵਾ ਨੇ ਅਤੇ  ਮਿਊਜ਼ਿਕ ਦਿੱਤਾ ਹੈ ਲਵਿਸ਼ ਧੀਮਾਨ ਨੇ । ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਨੂੰ ਕਿਰਣ ਬਾਜਵਾ ਤੇ ਗੁਰੁ ਰੰਧਾਵਾ ਦੀ ਜੋੜੀ ਪਸੰਦ ਆ ਰਹੀ ਹੈ। 


ਇਹ ਗੀਤ ਪੰਜਾਬੀ ਵਾਈਬ ਅਤੇ ਗਲੋਬਲ ਹਿੱਪ-ਹੌਪ ਦਾ ਇੱਕ ਸ਼ਾਨਦਾਰ ਸੁਮੇਲ ਹੈ। ਇਹ ਗੀਤ ਸਿਰਫ਼ ਇੱਕ ਮਨੋਰੰਜਨ ਦਾ ਸਾਧਨ ਨਹੀਂ ਹੈ, ਸਗੋਂ ਇਹ ਗੁਰੂ ਰੰਧਾਵਾ ਦਾ ਹਿੱਪ-ਹੌਪ ਦੀ ਦੁਨੀਆ ਵਿੱਚ ਪਹਿਲਾ ਅਧਿਕਾਰਿਤ ਅਤੇ ਵੱਡਾ ਕਦਮ ਮੰਨਿਆ ਜਾ ਰਿਹਾ ਹੈ।  


ਹਿੱਪ-ਹੌਪ ਦੇ ਨਾਲ ਪੰਜਾਬੀ ਸੱਭਿਆਚਾਰ ਦਾ ਤੜਕਾ

ਗੀਤ 'SIX' ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਸੰਗੀਤ ਹੈ। ਇਸ ਵਿੱਚ ਹੈਵੀ 808 ਬਾਸ (Bass) ਅਤੇ ਟ੍ਰੈਪ ਟੈਕਸਚਰ (Trap Texture) ਦੀ ਵਰਤੋਂ ਕੀਤੀ ਗਈ ਹੈ, ਜੋ ਇਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਸਾਊਂਡ ਪ੍ਰਦਾਨ ਕਰਦੀ ਹੈ। 

© Copyright Galactic Television & Communications Pvt. Ltd. 2026. All rights reserved.