ਗੁਰੂ ਰੰਧਾਵਾ ਦਾ ਗੀਤ ‘ਮਰਜ਼ੀ’ ਰਿਲੀਜ਼, 3 ਘੰਟਿਆਂ ‘ਚ ਮਿਲੇ 1.5 ਮਿਲੀਅਨ ਵਿਊਜ਼

ਗੁਰੁ ਰੰਧਾਵਾ ਦਾ ਨਵਾਂ ਗੀਤ ‘ਮਰਜ਼ੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਗੁਰੁ ਰੰਧਾਵਾ ਨਵੇਂ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਅਤੇ ਫੈਨਸ ਨੂੰ ਵੀ ਉਨ੍ਹਾਂ ਦਾ ਇਹ ਵੱਖਰਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਗੀਤ ਦੇ ਬੋਲ ਗੁਰਜੀਤ ਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ਿੰਗ ਵੀ ਗੁਰਜੀਤ ਗਿੱਲ ਦੇ ਵੱਲੋਂ ਕੀਤੀ ਗਈ ਹੈ। ਗੁਰੁ ਰੰਧਾਵਾ ਵਰਲਡ ਵਾਈਡ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। 3 ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1.5 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਇਸ ਨਵੇਂ ਗੀਤ ਨੇ ਹਲਚਲ ਜਿਹੀ ਮਚਾ ਦਿੱਤੀ ਹੈ ਅਤੇ ਗੁਰਜੀਤ ਗਿੱਲ ਦੇ ਲਿਖੇ ਬੋਲ ਅਤੇ ਗੁਰੁ ਰੰਧਾਵਾ ਦੀ ਆਵਾਜ਼ ਅਤੇ ਅੰਦਾਜ਼ ‘ਤੇ ਦਰਸ਼ਕ ਖੂਬ ਪਿਆਰ ਲੁਟਾ ਰਹੇ ਹਨ।

By  Shaminder Kaur Kaler August 19th 2026 02:17 PM

ਗੁਰੁ ਰੰਧਾਵਾ ਦਾ ਨਵਾਂ ਗੀਤ ‘ਮਰਜ਼ੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਗੁਰੁ ਰੰਧਾਵਾ ਨਵੇਂ ਅੰਦਾਜ਼ ‘ਚ ਨਜ਼ਰ ਆ ਰਹੇ ਹਨ ਅਤੇ ਫੈਨਸ ਨੂੰ ਵੀ ਉਨ੍ਹਾਂ ਦਾ ਇਹ ਵੱਖਰਾ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਗੀਤ ਦੇ ਬੋਲ ਗੁਰਜੀਤ ਗਿੱਲ ਦੇ ਵੱਲੋਂ ਲਿਖੇ ਗਏ ਹਨ ਅਤੇ ਕੰਪੋਜ਼ਿੰਗ ਵੀ ਗੁਰਜੀਤ ਗਿੱਲ ਦੇ ਵੱਲੋਂ ਕੀਤੀ ਗਈ ਹੈ। ਗੁਰੁ ਰੰਧਾਵਾ ਵਰਲਡ ਵਾਈਡ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁਰੁ ਰੰਧਾਵਾ ਦੇ ਕਈ ਗੀਤ ਰਿਲੀਜ਼ ਹੋਏ ਹਨ।


ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। 3 ਘੰਟੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 1.5 ਮਿਲੀਅਨ ਵਿਊਜ਼  ਮਿਲ ਚੁੱਕੇ ਹਨ।ਇਸ ਨਵੇਂ ਗੀਤ ਨੇ ਹਲਚਲ ਜਿਹੀ ਮਚਾ ਦਿੱਤੀ ਹੈ ਅਤੇ ਗੁਰਜੀਤ ਗਿੱਲ ਦੇ ਲਿਖੇ ਬੋਲ ਅਤੇ ਗੁਰੁ ਰੰਧਾਵਾ ਦੀ ਆਵਾਜ਼ ਅਤੇ ਅੰਦਾਜ਼ ‘ਤੇ ਦਰਸ਼ਕ ਖੂਬ ਪਿਆਰ ਲੁਟਾ ਰਹੇ ਹਨ।


ਗੁਰੁ ਰੰਧਾਵਾ ਦਾ ਵਰਕ ਫ੍ਰੰਟ 

ਗੁਰੁ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਤੈਨੂੰ ਸੂਟ..ਸੂਟ ਕਰਦਾ, ਮਿੱਤਰਾਂ ਦੀ ਜਾਨ ‘ਤੇ ਬਣੇ ਜਦੋਂ ਨਿਕਲੇ ਪਟੋਲਾ ਬਣ ਕੇ, ਲੱਗਦੀ ਲਾਹੌਰ ਦੀ ਆ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।    


© Copyright Galactic Television & Communications Pvt. Ltd. 2026. All rights reserved.