ਹੰਸ ਰਾਜ ਹੰਸ ਤੇ ਅਮਰਦੀਪ ਗਿੱਲ ਦੀ ਜੋੜੀ ਇੰਡਸਟਰੀ ‘ਚ ਮੁੜ ਤੋਂ ਪਾਉਣ ਜਾ ਰਹੀ ਧੱਕ, ਅਮਰਦੀਪ ਗਿੱਲ ਦੇ ਲਿਖੇ ਕਈ ਗੀਤ ਗਾ ਚੁੱਕੇ ਹਨ ਹੰਸ ਰਾਜ ਹੰਸ

ਹੰਸ ਰਾਜ ਹੰਸ ਨੇ ਅਮਰਦੀਪ ਗਿੱਲ ਦੇ ਲਿਖੇ ਕਈ ਗੀਤ ਗਾਏ, ਇੱਕ ਵਾਰ ਮੁੜ ਤੋਂ ਇੰਡਸਟਰੀ ‘ਚ ਧੱਕ ਪਾਉਣ ਜਾ ਰਹੀ ਜੋੜੀ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਗੀਤਕਾਰ ਅਮਰਦੀਪ ਗਿੱਲ ਦੇ ਲਿਖੇ ਕਈ ਗੀਤ ਵੀ ਹੰਸ ਰਾਜ ਹੰਸ ਨੇ ਗਾਏ ਹਨ ਅਤੇ ਕਈ ਸਾਲਾਂ ਬਾਅਦ ਇਹ ਜੋੜੀ ਮੁੜ ਤੋਂ ਆਪਣੇ ਗੀਤ ਦੇ ਨਾਲ ਧੱਕ ਪਾਉਣ ਜਾ ਰਹੀ ਹੈ।

By  Shaminder Kaur Kaler September 18th 2026 05:47 PM

  ਹੰਸ ਰਾਜ ਹੰਸ ਨੇ ਅਮਰਦੀਪ  ਗਿੱਲ ਦੇ ਲਿਖੇ ਕਈ ਗੀਤ ਗਾਏ, ਇੱਕ ਵਾਰ ਮੁੜ ਤੋਂ ਇੰਡਸਟਰੀ ‘ਚ ਧੱਕ ਪਾਉਣ ਜਾ ਰਹੀ ਜੋੜੀ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਗੀਤਕਾਰ  ਅਮਰਦੀਪ ਗਿੱਲ ਦੇ ਲਿਖੇ ਕਈ ਗੀਤ ਵੀ ਹੰਸ ਰਾਜ ਹੰਸ ਨੇ ਗਾਏ ਹਨ ਅਤੇ ਕਈ ਸਾਲਾਂ ਬਾਅਦ ਇਹ ਜੋੜੀ ਮੁੜ ਤੋਂ ਆਪਣੇ ਗੀਤ ਦੇ ਨਾਲ ਧੱਕ ਪਾਉਣ ਜਾ ਰਹੀ ਹੈ।

ਜੀ ਹਾਂ ਇਹ ਜੋੜੀ ਗੀਤ ‘ਹਿਜਰ’ ਦੇ ਨਾਲ ਇੱਕ ਵਾਰ ਮੁੜ ਤੋਂ ਸਰੋਤਿਆਂ ਦੇ ਸਾਹਮਣੇ ਹਾਜ਼ਰ ਹੋਵੇਗੀ।  ਅਮਰਦੀਪ  ਗਿੱਲ ਨੇ ਆਪਣੇ ਇਸ ਨਵੇਂ ਗੀਤ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਗੀਤ ਦੀਆਂ ਕੁਝ ਲਾਈਨਾਂ ਵੀ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ “ਜਿਉਂ ਖ਼ਾਬਾਂ ਬਿਨ ਨੀਂਦ ਦੇ ਖੇਤ ਉਜਾੜ ਹੋਏ।

ਵਕਤ ਦੇ ਪਲ ਛਿਣ ਸਾਡੇ ਲਈ ਪਹਾੜ ਹੋਏ ।

ਹੋਏ ਯਤੀਮ ਨੇ ਹਾਸੇ ਫਿਰਦੇ

ਅਸੀਂ ਜੜੋਂ ਉਦਾਸ ਫਿਰਦੇ

ਰਹੇ ਸਹਿ ਹਿਜਰ ਦੀ ਮਾਰ ਮਿਲਣ ਦੀ ਆਸ ਨਹੀਂ !

ਇੰਝ ਵਿੱਛੜੇ ਨੇ ਯਾਰ ਮਿਲਣ ਦੀ ਆਸ ਨਹੀਂ !

ਇਸ ਗੀਤ ਦੇ ਬੋਲ ਅਮਰਦੀਪ ਗਿੱਲ ਨੇ ਲਿਖੇ ਹਨ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਦੀ ਆਵਾਜ਼ ‘ਚ ਸ਼ਿੰਗਾਰਿਆ ਇਹ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਆਰ ਜੇ ਬੀਟਸ ਦੇ ਲੇਬਲ ਹੇਠ ਇਸ ਗੀਤ ਨੂੰ ਜਾਰੀ ਕੀਤਾ ਜਾਵੇਗਾ ਅਤੇ ਮਿਊਜ਼ਿਕ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਦਾ ਹੋਵੇਗਾ। 

© Copyright Galactic Television & Communications Pvt. Ltd. 2026. All rights reserved.