ਹੰਸ ਰਾਜ ਹੰਸ ਨੇ ਗਾਇਆ ਆਪਣਾ ਗੀਤ ‘ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ’ ਗੀਤ, ਵੇਖੋ ਵੀਡੀਓ
ਪਦਮ ਸ਼੍ਰੀ ਹੰਸ ਰਾਜ ਹੰਸ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਮਸ਼ਹੂਰ ਗੀਤ ‘ਸਿੱਲ੍ਹੀ ਸਿੱਲ੍ਹੀ ਆਉਂਦੀ ਏ ਹਵਾ’ ਗਾ ਕੇ ਸੁਣਾ ਰਹੇ ਹਨ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

ਹੰਸ ਰਾਜ ਹੰਸ ਦਾ ਵਰਕ ਫ੍ਰੰਟ
ਵਰਕ ਫਰੰਟ ਦੀ ਗੱਲ ਕਰੀਏ ਤਾਂ ਪਦਮ ਸ਼੍ਰੀ ਹੰਸ ਰਾਜ ਹੰਸ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਦੇ ਖੇਤਰ ‘ਚ ਯੋਗਦਾਨ ਦੇ ਲਈ ਉਨ੍ਹਾਂ ਨੂੰ ਕਈ ਮਾਣ ਸਨਮਾਨ ਵੀ ਹਾਸਲ ਹੋਏ ਹਨ।ਹੰਸ ਰਾਜ ਹੰਸ ਦਾ ਪੋਤਾ ਵੀ ਉਨ੍ਹਾਂ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਗਾਇਕੀ ਦੇ ਗੁਰ ਹੁਣ ਤੋਂ ਹੀ ਸਿੱਖ ਰਿਹਾ ਹੈ।

ਉਨ੍ਹਾਂ ਦੇ ਦੋਵੇਂ ਪੁੱਤਰ ਨਵਰਾਜ ਤੇ ਯੁਵਰਾਜ ਹੰਸ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ਤੇ ਯੁਵਰਾਜ ਹੰਸ ਤਾਂ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ਅਤੇ ਲਗਾਤਾਰ ਇੰਡਸਟਰੀ ‘ਚ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਦਿਲ ਜਿੱਤ ਰਹੇ ਹਨ ਅਤੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਿਤਾ ਵੱਲੋਂ ਗਾਏ ਗੀਤ ‘ਚ ਨਜ਼ਰ ਆਏ ਸਨ।