ਹੈਪੀ ਰਾਏਕੋਟੀ ਤੇ ਸੈਂਡੀ ਸੰਧੂ ਦਾ ਨਵਾਂ ਗੀਤ ‘ਕੀ ਹੋ ਗਿਆ’ ਗੀਤ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਸੈਂਡੀ ਸੰਧੂ ਤੇ ਹੈਪੀ ਰਾਏਕੋਟੀ ਦਾ ਨਵਾਂ ਗੀਤ ‘ਕੀ ਹੋ ਗਿਆ’ ਰਿਲੀਜ਼ ਹੋ ਚੁੱਕਿਆ ਹੈ। ਇਹ ਇੱਕ ਰੋਮਾਂਟਿਕ ਗੀਤ ਹੈ। ਜਿਸ ਨੂੰ ਆਪਣੀ ਆਵਾਜ਼ ਦੇ ਨਾਲ ਹੈਪੀ ਰਾਏਕੋਟੀ ਤੇ ਸੈਂਡੀ ਸੰਧੂ ਦੇ ਵੱਲੋਂ ਸ਼ਿੰਗਾਰਿਆ ਗਿਆ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਸਚਿਨ ਆਹੂਜਾ ਨੇ।

ਇਸ ਤੋਂ ਪਹਿਲਾਂ ਸੈਂਡੀ ਸੰਧੂ ਦੇ ਹੋਰ ਕਈ ਗੀਤ ਵੀ ਰਿਲੀਜ਼ ਹੋਏ ਹਨ। ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਹੈਪੀ ਰਾਏਕੋਟੀ ਨੇ ਵੀ ਕਈ ਹਿੱਟ ਗੀਤ ਗਾਏ ਹਨ ਅਤੇ ਉਨ੍ਹਾਂ ਦੇ ਵੱਲੋਂ ਲਿਖੇ ਕਈ ਵੱਡੇ ਗਾਇਕਾਂ ਨੇ ਗਾਏ ਹਨ।ਹੈਪੀ ਰਾਏਕੋਟੀ ਨੇ ਜਿੱਥੇ ਧਾਰਮਿਕ ਗੀਤ ਗਾਏ ਹਨ।

ਉੱਥੇ ਹੀ ਕਈ ਰੋਮਾਂਟਿਕ ਗੀਤ ਵੀ ਗਾਏ ਹਨ । ਉਨ੍ਹਾਂ ਦਾ ਕੁਝ ਸਮਾਂ ਪਹਿਲਾਂ ਗੀਤ ‘ਜਾਨ ਜਾਨ’ ਰਿਲੀਜ਼ ਹੋਇਆ ਸੀ ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ।ਜਿਸ ਤੋਂ ਬਾਅਦ ਹੁਣ ਨਵੇਂ ਗੀਤ ਨੂੰ ਵੀ ਸਰੋਤਿਆਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।