ਜਸਬੀਰ ਜੱਸੀ ਦੀ ਆਵਾਜ਼ ‘ਚ ਨਵਾਂ ਗੀਤ ‘ਸਕੀਰੀਆਂ’ ਜਲਦ ਹੋਵੇਗਾ ਰਿਲੀਜ਼,ਗੀਤ ਨੂੰ ਲੈ ਕੇ ਗਾਇਕ ਨੇ ਵਿਚਾਰ ਕੀਤੇ ਸਾਂਝੇ
ਗਾਇਕ ਜਸਬੀਰ ਜੱਸੀ ਦੀ ਆਵਾਜ਼ ‘ਚ ਨਵਾਂ ਗੀਤ ‘ਸਕੀਰੀਆਂ’ ਗੀਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਸੁਰਿੰਦਰ ਦਾਊਮਾਜਰਾ ਨੇ ਲਿਖੇ ਹਨ ਅਤੇ ਇਹ ਗੀਤ ਚੌਦਾਂ ਨਵੰਬਰ ਨੂੰ ਰਿਲੀਜ਼ ਹੋਵੇਗਾ।ਜਸਬੀਰ ਜੱਸੀ ਨੇ ਇਸ ਗੀਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਗਾਇਕ ਜਸਬੀਰ ਜੱਸੀ ਦੀ ਆਵਾਜ਼ ‘ਚ ਨਵਾਂ ਗੀਤ ‘ਸਕੀਰੀਆਂ’ ਗੀਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦੇ ਬੋਲ ਸੁਰਿੰਦਰ ਦਾਊਮਾਜਰਾ ਨੇ ਲਿਖੇ ਹਨ ਅਤੇ ਇਹ ਗੀਤ ਚੌਦਾਂ ਨਵੰਬਰ ਨੂੰ ਰਿਲੀਜ਼ ਹੋਵੇਗਾ।ਜਸਬੀਰ ਜੱਸੀ ਨੇ ਇਸ ਗੀਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਸਾਡੇ ਮਾਝੇ ਵਿੱਚ ‘ਸਕੀਰੀਆਂ’ ਸ਼ਬਦ ਬਹੁਤਾ ਪ੍ਰਚਲਿਤ ਨਹੀਂ ਹੈ, ਪਰ ਮੈਨੂੰ ਇਹ ਸ਼ਬਦ ਸੁਣਨ ਵਿੱਚ ਹਮੇਸ਼ਾ ਬਹੁਤ ਚੰਗਾ ਲੱਗਦਾ ਸੀ।ਸੁਰਿੰਦਰ ਦਾਊ ਮਾਜਰਾ ਮੈਨੂੰ ਅਕਸਰ ਆਪਣੇ ਲਿਖੇ ਹੋਏ ਗੀਤ ਭੇਜਦੇ ਰਹਿੰਦੇ ਹਨ। ਮੈਂ ਉਨ੍ਹਾਂ ਦੇ ਕਈ ਗੀਤ ਰਿਕਾਰਡ ਵੀ ਕੀਤੇ ਹਨ।

ਉਨ੍ਹਾਂ ਦੀ ਇੱਕ ਖ਼ਾਸ ਗੱਲ ਹੈ ਕਿ ਉਨ੍ਹਾਂ ਦਾ ਭੇਜਿਆ ਹੋਇਆ ਕੋਈ ਵੀ ਗੀਤ ਅਜਿਹਾ ਨਹੀਂ ਹੁੰਦਾ ਜਿਸ ਨੂੰ ਅਣਗੌਲਿਆ ਕੀਤਾ ਜਾ ਸਕੇ। ਹਰ ਗੀਤ ਵਿੱਚ ਕੋਈ ਨਾ ਕੋਈ ਨਵੀਂ ਗੱਲ, ਕੋਈ ਖ਼ਾਸ ਅਹਿਸਾਸ ਜਾਂ ਸਾਹਿਤਕ ਖ਼ੂਬਸੂਰਤੀ ਜ਼ਰੂਰ ਹੁੰਦੀ ਹੈ। ਇੱਕ ਦਿਨ ਉਨ੍ਹਾਂ ਨੇ ਮੈਨੂੰ ‘ਸਕੀਰੀਆਂ’ ਗੀਤ ਭੇਜਿਆ। ਜਦੋਂ ਮੈਂ ਇਸ ਨੂੰ ਸੁਣਿਆ ਤਾਂ ਮੈਨੂੰ ਇਸ ਵਿੱਚ ਸਾਹਿਤ ਵੀ ਮਿਲਿਆ, ਨਵੇਂ ਲਫ਼ਜ਼ ਵੀ, ਨਵੇਂ ਸਾਊਂਡਜ਼ ਵੀ ਅਤੇ ਇੱਕ ਬਿਲਕੁਲ ਵੱਖਰੀ ਕੰਪੋਜ਼ੀਸ਼ਨ ਦੀ ਸੰਭਾਵਨਾ ਵੀ ਨਜ਼ਰ ਆਈ।
_b3780f06136255ae65f70cb3fd314ef9_1280X720.webp)
ਮੈਂ ਇਸ ਨੂੰ ਆਪਣੇ ਅੰਦਾਜ਼ ਵਿੱਚ ਕੰਪੋਜ਼ ਕਰਨ ਅਤੇ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ। ੧੪ ਤਰੀਕ ਨੂੰ ਅਸੀਂ ਇਹ ਗੀਤ ਤੁਹਾਡੇ ਰੂਬਰੂ ਕਰ ਰਹੇ ਹਾਂ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ। ਅਖੀਰ ਵਿੱਚ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ—ਸੁਰਿੰਦਰ ਦਾਊ ਮਾਜਰਾ ਦੇ ਲਿਖੇ ਹੋਏ ਲਫ਼ਜ਼ਾਂ ਦਾ ਆਪਣਾ ਇੱਕ ਵੱਖਰਾ ਹੀ ਸਵਾਦ ਹੈ। ਕਈ ਵਾਰ ਉਨ੍ਹਾਂ ਦੀਆਂ ਲਾਈਨਾਂ ਦਾ ਆਨੰਦ ਗਾਇਕੀ ਤੋਂ ਵੀ ਅੱਗੇ ਨਿਕਲ ਜਾਂਦਾ ਹੈ”।