ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਦਾ ਨਵਾਂ ਗੀਤ ‘ਕੀ ਕਿਹਾ’ ਬੀ ਪ੍ਰਾਕ ਦੀ ਆਵਾਜ਼ ‘ਚ ਰਿਲੀਜ਼

ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਚੌਵੀ ਜੁਲਾਈ, ਯਾਨੀ ਕਿ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।ਬੀਤੇ ਦਿਨ ਵੀ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਇਹ ਜੋੜੀ ਸਭ ਨੂੰ ਫ਼ਿਲਮ ਵੇਖਣ ਦੀ ਅਪੀਲ ਕਰ ਰਹੀ ਸੀ।

By  Shaminder Kaur Kaler July 23rd 2026 10:13 AM

ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੀ ਫ਼ਿਲਮ ‘ਇਸ਼ਕਨਾਮਾ’ ਚੌਵੀ ਜੁਲਾਈ, ਯਾਨੀ ਕਿ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ।ਬੀਤੇ ਦਿਨ ਵੀ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਜਿਸ ‘ਚ ਇਹ ਜੋੜੀ ਸਭ ਨੂੰ ਫ਼ਿਲਮ ਵੇਖਣ ਦੀ ਅਪੀਲ ਕਰ ਰਹੀ ਸੀ। ਫ਼ਿਲਮ ਦੇ ਗੀਤ ਵੀ ਇੱਕ ਤੋਂ ਬਾਅਦ ਇੱਕ ਰਿਲੀਜ਼ ਹੋ ਰਹੇ ਹਨ।ਹੁਣ ਇਸ ਫ਼ਿਲਮ ਦਾ ਗੀਤ ‘ਕੀ ਕਿਹਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀ ਪ੍ਰਾਕ ਨੇ । ਇਸ ਗੀਤ ਨੂੰ ਜੈ ਰੰਧਾਵਾ ਤੇ ਸ਼ਹਿਨਾਜ਼ ਗਿੱਲ ‘ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ। 


ਨਿੰਮੇ ਤੇ ਨਸੀਮਾ ਦੀ ਪ੍ਰੇਮ ਕਹਾਣੀ ਵੱਡੇ ਪਰਦੇ ‘ਤੇ  

ਫ਼ਿਲਮ ‘ਇਸ਼ਕਨਾਮਾ’ ‘ਚ ਨਿੰਮੇ ਤੇ ਨਸੀਮਾ ਦੀ ਪ੍ਰੇਮ ਕਹਾਣੀ ਵੱਡੇ ਪਰਦੇ ‘ਤੇ ਵੇਖਣ ਨੂੰ ਮਿਲੇਗੀ । ਫ਼ਿਲਮ ‘ਚ ਮਹਾਬੀਰ ਭੁੱਲਰ ਸਣੇ ਕਈ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਨਿੰਮੇ ਦਾ ਕਿਰਦਾਰ ਜੈ ਰੰਧਾਵਾ ਨੇ ਨਿਭਾਇਆ ਹੈ ਅਤੇ ਨਸੀਮਾ ਦਾ ਕਿਰਦਾਰ ਸ਼ਹਿਨਾਜ਼ ਗਿੱਲ ਦੇ ਵੱਲੋਂ ਨਿਭਾਇਆ ਗਿਆ ਹੈ।


ਇਸ ਫ਼ਿਲਮ ‘ਚ ਨਿੰਮਾ ਜੋ ਕਿ ਚੜ੍ਹਦੇ ਪੰਜਾਬ ਦਾ ਰਹਿਣ ਵਾਲਾ ਹੈ, ਉਸ ਨੂੰ ਲਹਿੰਦੇ ਪੰਜਾਬ ਵਾਲੀ ਨਸੀਮਾ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਨਸੀਮਾ ਦੇ ਚੱਕਰ ‘ਚ ਉਹ ਕਈ ਵਾਰ ਉਹ ਪਾਕਿਸਤਾਨ ਵੀ ਜਾਂਦਾ ਹੈ। ਜਿੱਥੇ ਉਹ ਪੁਲਿਸ ਦੇ ਤਸ਼ਦੱਦ ਦਾ ਸ਼ਿਕਾਰ ਵੀ ਹੋ ਜਾਂਦਾ ਹੈ।ਰੀਅਲ ਲਾਈਫ ਦੇ ਹੀਰੋ ਨਿੰਮੇ ਦੀ ਇਸ ਕਹਾਣੀ ਨੂੰ ਫ਼ਿਲਮ ‘ਇਸ਼ਕਨਾਮਾ’ ‘ਚ ਦਰਸਾਇਆ ਗਿਆ ਹੈ। 

© Copyright Galactic Television & Communications Pvt. Ltd. 2026. All rights reserved.