ਜੈਜ਼ੀ ਬੀ ਤੇ ਚੰਨੀ ਨੱਟਣ ਦੀ ਆਵਾਜ਼ ‘ਚ ਗੀਤ She Knows ਰਿਲੀਜ਼
ਜੈਜ਼ੀ ਬੀ ਤੇ ਚੰਨੀ ਨੱਟਣ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਚੰਨੀ ਨੱਟਣ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ। ਵੀਡੀਓ ‘ਚ ਚੰਨੀ ਨੱਟਣ ਤੇ ਜੈਜ਼ੀ ਬੀ ਵੀ ਦਿਖਾਈ ਦੇ ਰਹੇ ਹਨ।
ਜੈਜ਼ੀ ਬੀ (Jazzy B) ਤੇ ਚੰਨੀ ਨੱਟਣ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਚੰਨੀ ਨੱਟਣ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ। ਵੀਡੀਓ ‘ਚ ਚੰਨੀ ਨੱਟਣ ਤੇ ਜੈਜ਼ੀ ਬੀ ਵੀ ਦਿਖਾਈ ਦੇ ਰਹੇ ਹਨ। ਇਸ ਗੀਤ ‘ਚ ਉਨ੍ਹਾਂ ਨੇ ਕੁੜੀ ਦੇ ਹੁਸਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਨੇ ਅਨੇਕਾਂ ਹੀ ਹਿੱਟ ਗੀਤ ਦਿੱਤੇ ਹਨ।

ਜਿਸ ‘ਚ ਨਾਗ ਸਾਂਭ ਲੈ ਜ਼ੁਲਫਾਂ ਦੇ, ਆਇਆ ਮੈਂ ਗੱਡੀ ਮੋੜ ਕੇ, ਮਿੱਤਰਾਂ ਦੇ ਬੂਟ ਸਣੇ ਕਈ ਹਿੱਟ ਗੀਤ ਗਾਏ ਹਨ।ਜੈਜ਼ੀ ਬੀ ਪਿਛਲੇ ਤੀਹ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।

ਚੰਨੀ ਨੱਟਣ ਨੇ ਵੀ ਪੰਜਾਬੀ ਇੰਡਸਟਰੀ ਦੇ ਲਈ ਕਈ ਗੀਤ ਗਾਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ। ਇਸ ਤੋਂ ਪਹਿਲਾਂ ਗੁਰਲੇਜ ਅਖਤਰ ਦੇ ਨਾਲ ਉਨ੍ਹਾਂ ਦਾ ਗੀਤ ਆਇਆ ਸੀ ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
_5176132f6957b69b9995e480245057ed_1280X720.webp)
ਜੈਜ਼ੀ ਬੀ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਉਹ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ‘ਚ ਹੀ ਸੈਟਲ ਹਨ । ਉਨ੍ਹਾਂ ਦਾ ਇੱਕ ਪੁੱਤਰ ਹੈ ਅਤੇ ਇੱਕ ਧੀ ਹੈ। ਜੋ ਵਿਦੇਸ਼ ‘ਚ ਹੀ ਰਹਿੰਦੇ ਹਨ। ਪਰ ਵਿਦੇਸ਼ ‘ਚ ਰਹਿਣ ਦੇ ਬਾਵਜੂਦ ਜੈਜ਼ੀ ਬੀ ਦਾ ਪੰਜਾਬ ਦੇ ਨਾਲ ਮੋਹ ਟੁੱਟਿਆ ਨਹੀਂ ਹੈ। ਉਹ ਆਪਣੇ ਸ਼ੋਅ ਦੇ ਲਈ ਅਕਸਰ ਪੰਜਾਬ ਆਉਂਦੇ ਰਹਿੰਦੇ ਹਨ।