ਜੈਨੀ ਜੌਹਲ ਨੇ ਕਿਸ ਨੂੰ ਸੁਣਾਈਆਂ ਖਰੀਆਂ ਖਰੀਆਂ, ਕਿਹਾ ‘ਗੱਲ ਚੁੱਭਣੀ ਤਾਂ ਬਹੁਤ ਪਰ ਸੱਚ ਆ’

ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਜੈਨੀ ਜੌਹਲ ਖਰੀਆਂ ਖਰੀਆਂ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ‘ਲੋਕੀਂ ਗਿਰੇ ਅੱਜ ਕੱਲ੍ਹ ਟੂ ਮੱਚ ਆ।ਗੰਦ ਗਿਆ ਹੁਣ ਖੂਨਾਂ ਵਿੱਚ ਰਚ ਆ।ਗੱਲ ਚੁਭਣੀ ਜ਼ਰੂਰ ਪਰ ਸੱਚ ਆ”। ਜੈਨੀ ਜੌਹਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

By  Shaminder Kaur Kaler September 30th 2026 05:35 PM

ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਜੈਨੀ ਜੌਹਲ ਖਰੀਆਂ ਖਰੀਆਂ ਸੁਣਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ‘ਲੋਕੀਂ ਗਿਰੇ ਅੱਜ ਕੱਲ੍ਹ ਟੂ ਮੱਚ ਆ।ਗੰਦ ਗਿਆ ਹੁਣ ਖੂਨਾਂ ਵਿੱਚ ਰਚ ਆ।ਗੱਲ ਚੁਭਣੀ ਜ਼ਰੂਰ ਪਰ ਸੱਚ ਆ”। ਜੈਨੀ ਜੌਹਲ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। 

ਜੈਨੀ ਜੌਹਲ ਦਾ ਵਰਕ ਫ੍ਰੰਟ 

ਜੈਨੀ ਜੌਹਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਹ ਸਿੱਧੂ ਮੂਸੇਵਾਲਾ ਤੇ ਗਾਏ ਗੀਤ ‘ਲੈਟਰ ਟੂ ਗੌਡ’ ਕਰਕੇ ਵੀ ਕਾਫੀ ਚਰਚਾ ‘ਚ ਰਹੇ ਸਨ ।

ਇਸ ਗੀਤ ‘ਚ ਉਨ੍ਹਾਂ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਮੰਗ ਕੀਤੀ ਸੀ । ਜਿਸ ਤੋਂ ਬਾਅਦ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮਾਝੇ ਦੀਏ ਮੋਮਬੱਤੀਏ ਗਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਸੀ। 

© Copyright Galactic Television & Communications Pvt. Ltd. 2026. All rights reserved.