ਕੁਲਦੀਪ ਮਾਣਕ ਦੀ ਧੀ ਸ਼ਕਤੀ ਮਾਨ ਦੀ ਆਵਾਜ਼ ‘ਚ ‘ਤੂੰ ਮੇਰਾ ਰਾਖਾ’ ਰਿਲੀਜ਼
ਸ਼ਕਤੀ ਮਾਣਕ ਦੀ ਆਵਾਜ਼ ‘ਚ ‘ਤੂੰ ਮੇਰਾ ਰਾਖਾ’ ਰਿਲੀਜ਼ ਹੋ ਚੁੱਕਿਆ ਹੈ। ਇਸ ‘ਚ ਸ਼ਕਤੀ ਮਾਣਕ ਨੇ ਕੁਲ ਪਿਤਾ ਪ੍ਰਮਾਤਮਾ ਦੀ ਗੱਲ ਕੀਤੀ ਹੈ। ਜੋ ਧਰਤੀ ਤੇ ਰਹਿੰਦੇ ਹਰ ਜੀਵ ਦਾ ਪਿਤਾ ਅਤੇ ਮਾਤਾ ਹੈ ਅਤੇ ਉਸੇ ਦੀ ਬਦੌਲਤ ਇਹ ਸ਼੍ਰਿਸ਼ਟੀ ਚੱਲ ਰਹੀ ਹੈ। ਜਦੋਂ ਇਨਸਾਨ ਹਰ ਪਾਸਿਓਂ ਹਾਰ ਜਾਂਦਾ ਹੈ ਤਾਂ ਇੱਕ ਪ੍ਰਮਾਤਮਾ ਹੀ ਹੈ, ਜਿਸ ਦਾ ਓਟ ਆਸਰਾ ਲੈ ਕੇ ਹਰ ਦੁਨਿਆਵੀ ਕੰਮ ਕਰਦਾ ਹੈ ਅਤੇ ਜਦੋਂ ਉਸ ਦੀ ਕਿਰਪਾ ਹਰ ਪਾਸੇ ਹੋ ਜਾਂਦੀ ਹੈ ਤੇ ਇਨਸਾਨ ਹਰ ਮੰਜ਼ਿਲ ਨੂੰ ਹਾਸਲ ਕਰ ਲੈਂਦਾ ਹੈ।

ਜਦੋਂ ਦੁਨੀਆ ਸਾਡੇ ਤੋਂ ਮੂੰਹ ਮੋੜ ਲੈਂਦੀ ਹੈ ਤਾਂ ਇੱਕ ਪ੍ਰਮਾਤਮਾ ਹੀ ਹੁੰਦਾ ਹੈ ਜੋ ਹਰ ਦੁੱਖ ‘ਚ ਮਨੁੱਖ ਦਾ ਆਸਰਾ ਬਣਦਾ ਹੈ। ਉਹ ਸਰਵ ਸਮਰੱਥ ਬਲਦੀ ਅੱਗ ਚੋਂ ਵੀ ਹੱਥ ਦੇ ਕੇ ਰੱਖ ਲੈਂਦਾ ਹੈ। ਸ਼ਕਤੀ ਮਾਣਕ ਦੀ ਆਵਾਜ਼ ‘ਚ ਇਹ ਪੇਸ਼ਕਸ਼ ਸਰੋਤਿਆਂ ਨੂੰ ਖੂਬ ਪਸੰਦ ਆ ਰਹੀ ਹੈ।

ਇਸ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ Seek Within ਨੇ ਅਤੇ ਵੀਡੀਓ Josan Bros ਦੇ ਵੱਲੋਂ ਤਿਆਰ ਕੀਤੀ ਗਈ ਹੈ। ਇਸ ਨੂੰ ਪੋ੍ਰਡਿਊਸ ਕੀਤਾ ਹੈ ਯੁਧਵੀਰ ਮਾਣਕ ਤੇ ਇੰਦਰਜੀਤ ਸਿੰਘ ਨੇ । ਦੱਸ ਦਈਏ ਕਿ ਸ਼ਕਤੀ ਮਾਣਕ ਆਪਣੇ ਪਿਤਾ ਕੁਲਦੀਪ ਮਾਣਕ ਦੀ ਵਿਰਾਸਤ ਨੂੰ ਅੱਗੇ ਵਧਾ ਰਹੀ ਹੈ ਅਤੇ ਉਨ੍ਹਾਂ ਦਾ ਭਰਾ ਯੁੱਧਵੀਰ ਮਾਣਕ ਵੀ ਆਪਣੇ ਪਿਤਾ ਵਾਂਗ ਗਾਇਕੀ ਦੇ ਖੇਤਰ ‘ਚ ਸਰਗਰਮ ਹੈ।