ਗੋਲਡਨ ਸਟਾਰ ਮਲਕੀਤ ਸਿੰਘ ਦਾ ਨਵਾਂ ਗੀਤ ‘Congratulations ਰਿਲੀਜ਼, ਖੁਸ਼ੀਆਂ,ਖੇੜਿਆਂ ਨੂੰ ਦਰਸਾਉਂਦਾ ਹੈ ਗੀਤ

ਗੋਲਡਨ ਸਟਾਰ ਮਲਕੀਤ ਸਿੰਘ ਦੀ ਆਵਾਜ਼ ‘ਚ ਨਵਾਂ ਗੀਤ ‘Congratulations' ਰਿਲੀਜ਼ ਹੋ ਚੁੱਕਿਆ ਹੈ। ਗੀਤ ‘ਚ ਖੁਸ਼ੀਆਂ ਖੇੜਿਆਂ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਪਰਿਵਾਰ ‘ਚ ਖੁਸ਼ੀਆਂ ਆਉਂਦੀਆਂ ਹਨ ਤਾਂ ਹਰ ਦਿਲ ਖੁਸ਼ੀ ਦੇ ਨਾਲ ਝੂਮ ਉੱਠਦਾ ਹੈ।

By  Shaminder Kaur Kaler July 10th 2026 01:07 PM

ਗੋਲਡਨ ਸਟਾਰ ਮਲਕੀਤ ਸਿੰਘ  (Malkit Singh Golden Star) ਦੀ ਆਵਾਜ਼ ‘ਚ ਨਵਾਂ ਗੀਤ ‘Congratulations' ਰਿਲੀਜ਼ ਹੋ ਚੁੱਕਿਆ ਹੈ। ਗੀਤ ‘ਚ ਖੁਸ਼ੀਆਂ ਖੇੜਿਆਂ ਨੂੰ ਦਰਸਾਇਆ ਗਿਆ ਹੈ ਕਿ ਜਦੋਂ ਪਰਿਵਾਰ ‘ਚ ਖੁਸ਼ੀਆਂ ਆਉਂਦੀਆਂ ਹਨ ਤਾਂ ਹਰ ਦਿਲ ਖੁਸ਼ੀ ਦੇ ਨਾਲ ਝੂਮ ਉੱਠਦਾ ਹੈ। ਕੀ ਬਜ਼ੁਰਗ, ਕੀ ਬੱਚੇ ਤੇ ਕੀ ਜਵਾਨ ਹਰ ਕਿਸੇ ਦੀ ਅੱਡੀ ਥਿਰਕੇ ਬਿਨ੍ਹਾਂ ਨਹੀਂ ਰਹਿੰਦੀ ।ਇਸ ਗੀਤ ਦੇ ਬੋਲ ਖੁਦ ਮਲਕੀਤ ਸਿੰਘ ਨੇ ਲਿਖੇ ਹਨ ਅਤੇ ਮਲਕੀਤ ਸਿੰਘ ਗੋਲਡਨ ਸਟਾਰ ਰਿਕਾਰਡਸ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।ਮਲਕੀਤ ਸਿੰਘ ਦਾ ਇਹ ਗੀਤ ਫੈਨਸ ਨੂੰ ਵੀ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ। 


ਮਲਕੀਤ ਸਿੰਘ ਦਾ ਵਰਕ ਫ੍ਰੰਟ 

ਮਲਕੀਤ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਗੀਤ ਤੂਤਕ ਤੂਤਕ ਤੂਤਕ ਤੂਤੀਆਂ, ਗੁੜ ਨਾਲੋਂ ਇਸ਼ਕ ਮਿੱਠਾ, ਕਾਲੀ ਐਨਕ ਨਾ ਲਾਇਆ ਕਰ,ਚਿੱਟੇ ਚੌਲ ਜਿੰਨ੍ਹਾਂ ਨੇ ਪੁੰਨ ਕੀਤੇ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ। ਸੰਗੀਤ ਦੇ ਖੇਤਰ ‘ਚ ਯੋਗਦਾਨ ਦੇ ਲਈ ਇੰਗਲੈਂਡ ਦੇ ਬਰਮਿੰਘਮ ਪੈਲੇਸ ‘ਚ ਮਹਾਰਾਣੀ ਐਲਿਜ਼ਾਬੇਥ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਸੀ। 

© Copyright Galactic Television & Communications Pvt. Ltd. 2026. All rights reserved.