ਮਹਿਤਾਬ ਵਿਰਕ ਜਲਦ ਲੈ ਕੇ ਆ ਰਹੇ ਹਨ ਆਪਣੀ ਨਵੀਂ ਈਪੀ
ਗਾਇਕ ਮਹਿਤਾਬ ਵਿਰਕ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ। ਉਹ ਇਹ ਹੈ ਕਿ ਮਹਿਤਾਬ ਵਿਰਕ ਜਲਦ ਹੀ ਆਪਣੇ ਫੈਨਸ ਦੇ ਲਈ ਨਵੀਂ ਈਪੀ ਲੈ ਕੇ ਆ ਰਹੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਫੈਨਸ ਵੀ ਇਸ ਈਪੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।
ਗਾਇਕ ਮਹਿਤਾਬ ਵਿਰਕ ਦੇ ਫੈਨਸ ਦੇ ਲਈ ਖੁਸ਼ਖ਼ਬਰੀ ਹੈ। ਉਹ ਇਹ ਹੈ ਕਿ ਮਹਿਤਾਬ ਵਿਰਕ ਜਲਦ ਹੀ ਆਪਣੇ ਫੈਨਸ ਦੇ ਲਈ ਨਵੀਂ ਈਪੀ ਲੈ ਕੇ ਆ ਰਹੇ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।ਫੈਨਸ ਵੀ ਇਸ ਈਪੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।ਮਹਿਤਾਬ ਵਿਰਕ ਨੇ ਇਸ ਤੋਂ ਪਹਿਲਾਂ ਵੀ ਕਈ ਗੀਤ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ। ਉਨ੍ਹਾਂ ਨੇ ਤਾਰਾ, ਸੰਜੋਗ, ਤੈਨੂੰ ਚਾਹੁੰਨੀ ਆ, ਪ੍ਰਪੋਜ਼ਲ, ਸੁਣੋ ਸਰਦਾਰ ਜੀ, ਡਰੌਪ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ।

ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ਮਹਿਤਾਬ ਵਿਰਕ
ਮਹਿਤਾਬ ਵਿਰਕ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਅਨੀਤਾ ਦੇਵਗਨ, ਗੁਰਪ੍ਰੀਤ ਘੁੱਗੀ ਅਤੇ ਨਿਸ਼ਾ ਬਾਨੋ ਦੇ ਨਾਲ ਨੀ ਮੈਂ ਸੱਸ ਕੁੱਟਣੀ, ਪ੍ਰਾਹੁਣਾ ਸਣੇ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ।ਉਨ੍ਹਾਂ ਦੇ ਗੀਤਾਂ ਦੇ ਨਾਲ-ਨਾਲ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ।ਹੁਣ ਮੁੜ ਤੋਂ ਉਹ ਆਪਣੀ ਨਵੀਂ ਈਪੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹਨ।