ਤਨਵੀ ਸ਼ਰਮਾ ਦੀ ਆਵਾਜ਼ ‘ਚ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਗੀਤ ‘ਮੇਰਾ ਉੱਡੇ ਡੋਰੀਆ’ ਰਿਲੀਜ਼’
ਮੈਂਡੀ ਤੱਖਰ ਤੇ ਸਿੰਮੀ ਚਾਹਲ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਗੀਤ ‘ਮੇਰਾ ਉੱਡੇ ਡੋਰੀਆ’ ਤਨਵੀ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੱਸ ਗਰੇਵਾਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ । ਇਸ ਗੀਤ ਨੂੰ ਈਫਲ ਸਟੂਡੀਓਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮੈਂਡੀ ਤੇ ਸਿੰਮੀ ਚਾਹਲ ‘ਤੇ ਫ਼ਿਲਮਾਇਆ ਗਿਆ ਹੈ।
ਮੈਂਡੀ ਤੱਖਰ ਤੇ ਸਿੰਮੀ ਚਾਹਲ ਦੀ ਫ਼ਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਗੀਤ ‘ਮੇਰਾ ਉੱਡੇ ਡੋਰੀਆ’ ਤਨਵੀ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੱਸ ਗਰੇਵਾਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ । ਇਸ ਗੀਤ ਨੂੰ ਈਫਲ ਸਟੂਡੀਓਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਮੈਂਡੀ ਤੇ ਸਿੰਮੀ ਚਾਹਲ ‘ਤੇ ਫ਼ਿਲਮਾਇਆ ਗਿਆ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਭਾਬੀ ਆਪਣੇ ਦਿਓਰ ਨੂੰ ਵਿਆਹੁਣ ਦੇ ਲਈ ਪੱਬਾਂ ਭਾਰ ਹੈ ਤੇ ਇਸ ਦੇ ਨਾਲ ਹੀ ਇੱਕ ਨਵੀਂ ਕੁੜੀ ਆਪਣੇ ਸਹੁਰੇ ਘਰ ਨੂੰ ਲੈ ਕੇ ਕਿੰਨੀ ਐਕਸਾਈਟਡ ਹੈ।
_a29464bfcba914cbbdaea129586ecaf3_1280X720.webp)
ਇਹੀ ਕੁਝ ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਕੁੜੀ ਆਪਣੇ ਸਹੁਰੇ ਘਰ ਨੂੰ ਲੈ ਕੇ ਕੀ ਕੀ ਸੁਫ਼ਨੇ ਵੇਖਦੀ ਹੈ। ਉਹੀ ਸਭ ਕੁਝ ਇਸ ਗੀਤ ‘ਚ ਦਰਸਾਇਆ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਇਹ ਫ਼ਿਲਮ ਇਸੇ ਮਹੀਨੇ ਪੱਚੀ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਅੰਗਰੇਜ਼ੀ ਪ੍ਰਤੀ ਵੱਧਦੇ ਕ੍ਰੇਜ਼ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਸਹੁਰੇ ਪਰਿਵਾਰ ਦੇ ਨਾਲ ਕੁੜੀਆਂ ਦੀਆਂ ਖਾਹਿਸ਼ਾਂ ਜੁੜੀਆਂ ਹੁੰਦੀਆਂ ਹਨ।ਰੱਬ ਦਾ ਰੇਡੀਓ ਤੋਂ ਬਾਅਦ ਮੈਂਡੀ ਤੱਖਰ ਤੇ ਸਿੰਮੀ ਚਾਹਲ ਇੱਕ ਵਾਰ ਮੁੜ ਤੋਂ ਇੱਕਠੀਆਂ ਨਜ਼ਰ ਆਉਣਗੀਆਂ।