‘ਗੜਬੜੀ’ ਗੀਤ ਦੇ ਨਾਲ MNV ਦੀ ਮਿਊਜ਼ਿਕ ਇੰਡਸਟਰੀ ‘ਚ ਐਂਟਰੀ
ਮਨੋਰੰਜਨ ਜਗਤ ‘ਚ ਆਏ ਦਿਨ ਕਿਸੇ ਨਾ ਕਿਸੇ ਨਵੇਂ ਗੀਤ ਦੀ ਐਂਟਰੀ ਹੋ ਰਹੀ ਹੈ। ਇਸੇ ਲੜੀ ਤਹਿਤ ਹੁਣ ਦਿੱਲੀ ਦੇ ਗਾਇਕ ਅਤੇ ਗੀਤਕਾਰ ਐਮਐਨਵੀ (ਮਾਨਵ ਬਜਾਜ) ਨੇ ਆਪਣੇ ਪਹਿਲੇ ਗੀਤ ‘ਗੜਬੜੀ’ ਦੇ ਨਾਲ ਸੰਗੀਤ ਦੀ ਦੁਨੀਆ ‘ਚ ਕਦਮ ਰੱਖਿਆ ਹੈ। ਇਸ ਗੀਤ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਦੀ ਆਵਾਜ਼ ਤੇ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।ਇਹ ਰੋਮਾਂਟਿਕ ਗੀਤ ਇੰਡੀ ਪੌਪ ਸੌਂਗ ਦਾ ਸੁਮੇਲ ਹੈ।

_e1bca1274521cc85c649ab9a0cd813e9_1280X720.webp)
ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਆਪਣੇ ਵਿਦਾਰ ਸਾਂਝੇ ਕਰਦੇ ਹੋਏ ਮਾਨਵ ਬਜਾਜ ਨੇ ਕਿਹਾ ਕਿ “ਮੈਨੂੰ ਸੱਚੀਂ ਕੋਈ ਵੀ ਸਮਾਂ ਅਜਿਹਾ ਯਾਦ ਨਹੀਂ ਆਉਂਦਾ, ਜਦੋਂਕਿ ਸੰਗੀਤ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਰਿਹਾ ਹੋਵੇ । ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ‘ਚ ਵੀ ਉਹ ਅਕਸਰ ਨੋਟ ਬੁੱਕ ਲੈ ਕੇ ਬੈਠੇ ਰਹਿੰਦੇ ਸਨ ਤੇ ਪੜ੍ਹਾਈ ਕਰਨ ਦੀ ਬਜਾਏ ਗੀਤਾਂ ਦੇ ਬੋਲ ਲਿਖਦਾ ਹੁੰਦਾ ਸੀ ।ਸ਼ਾਇਦ ਸੰਗੀਤ ਹਮੇਸ਼ਾ ਮੇਰੇ ਅੰਦਰ ਰਿਹਾ ਹੈ।ਹਿਦੁੰਸਤਾਨੀ ਸ਼ਾਸਤਰੀ ਸੰਗੀਤ ਤੇ ਪੱਛਮੀ ਗਾਇਨ ‘ਚ ਟ੍ਰੇਨਿੰਗ ਲੈਣ, ਚਾਰ ਭਾਸ਼ਾਵਾਂ ‘ਚ ਗੀਤ ਲਿਖਣ ਅਤੇ ਕਈ ਸਾਲਾਂ ਤੱਕ ਮੰਚ ‘ਤੇ ਪੇਸ਼ਕਾਰੀ ਦੇ ਤਜ਼ਰਬੇ ਨੇ ਮੈਨੂੰ ਆਪਣੀਆਂ ਕਹਾਣੀਆਂ ਕਹਿਣ ਦੇ ਕਈ ਮਾਧਿਅਮ ਦਿੱਤੇ ਹਨ।
_ac5c0ed03cea23694f874bf0a782438a_1280X720.webp)
ਟਾਈਮਜ਼ ਮਿਊਜ਼ਿਕ ਦੇ ਸੀਈਓ ਦੀ ਪ੍ਰਤੀਕਿਰਿਆ
ਇਸ ਮੌਕੇ ‘ਤੇ ਟਾਈਮਜ਼ ਮਿਊਜ਼ਿਕ ਦੇ ਸੀਈਓ ਮੰਦਾਰ ਠਾਕੁਰ ਨੇ ਕਿਹਾ ਕਿ “ਕਦੇ ਕਦੇ-ਕਦੇ ਕੋਈ ਅਜਿਹਾ ਬਦਲਾਅ ਲਿਆਉਣ ਵਾਲਾ ਕਲਾਕਾਰ ਸਾਹਮਣੇ ਆਉਂਦਾ ਹੈ, ਜਿਸ ਦਾ ਤਾਜ਼ਗੀ ਭਰਪੂਰ ਅਤੇ ਸ਼ਾਨਦਾਰ ਸੰਗੀਤ ਤੁਹਾਨੂੰ ਮੰਤਰਮੁਗਧ ਕਰ ਦਿੰਦਾ ਹੈ, ਤੁਹਾਨੂੰ ਬਿਹਤਰੀਨ ਮੂਡ ਵਿੱਚ ਲੈ ਜਾਂਦਾ ਹੈ, ਹਰ ਜੌਨਰ ਦੀਆਂ ਹੱਦਾਂ ਨੂੰ ਚੁਣੌਤੀ ਦਿੰਦਾ ਹੈ ਅਤੇ ਸੱਚੇ ਅਰਥਾਂ ਵਿੱਚ ਇੱਕ ਅਸਲ ਕਲਾਕਾਰ ਹੁੰਦਾ ਹੈ। ਅਜਿਹੇ ਹੀ ਕਲਾਕਾਰ ਹਨ ਮਾਨਵ ।”