ਗੀਤਕਾਰ ਹਰਮਨਜੀਤ ਦਾ ਲਿਖਿਆ ਤੇ ਮਨਪ੍ਰੀਤ ਸਿੰਘ ਦੀ ਆਵਾਜ਼ ‘ਚ ਗੀਤ ‘ਚਿੜੀ ਜਨੌਰ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਗੀਤਕਾਰ ਹਰਮਨਜੀਤ ਦਾ ਲਿਖਿਆ ਅਤੇ ਮਨਪ੍ਰੀਤ ਸਿੰਘ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਬੱਚਿਆਂ ਦੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸਜਾਇਆ ਹੈ ਮਨਪ੍ਰੀਤ ਸਿੰਘ ਨੇ । ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।

By  Shaminder Kaur Kaler November 13th 2026 09:00 AM -- Updated: November 13th 2026 10:14 AM

ਗੀਤਕਾਰ ਹਰਮਨਜੀਤ ਦਾ ਲਿਖਿਆ ਅਤੇ ਮਨਪ੍ਰੀਤ ਸਿੰਘ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਬੱਚਿਆਂ ਦੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਆਪਣੇ ਸੰਗੀਤ ਦੇ ਨਾਲ ਸਜਾਇਆ ਹੈ ਮਨਪ੍ਰੀਤ ਸਿੰਘ ਨੇ । ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ।


ਇਸ ਤੋਂ ਪਹਿਲਾਂ ਵੀ ਹਰਮਨਜੀਤ ਦੇ ਵੱਲੋਂ ਲਿਖੇ ਗੀਤ ਕਈ ਵੱਡੇ ਗਾਇਕਾਂ ਦੇ ਵੱਲੋਂ ਗਾਏ ਗਏ ਹਨ। ਜਿਸ ‘ਚ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਗਾਇਆ ਗੀਤ ‘ਸੱਪਾਂ ਦੇ ਫਨ ਉੱਤੇ’ ਵੀ ਸ਼ਾਮਿਲ ਹੈ। ਫ਼ਿਲਮ ‘ਜੋੜੀ’ ਦਾ ਇਹ ਗੀਤ ਸੁਪਰਹਿੱਟ ਸਾਬਿਤ ਹੋਇਆ ਸੀ ।


ਇਸ ਗੀਤ ‘ਚ ਵੀ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਦੇ ਘਰ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਹਰਮਨਜੀਤ ਸਿੰਘ ਨੇ ਆਪਣੀ ਗੀਤਕਾਰੀ ਦੀ ਬਦੌਲਤ ਵੱਡਾ ਨਾਮ ਕਮਾਇਆ ਹੈ ਅਤੇ ਕਈ ਅਵਾਰਡ ਹੁਣ ਤੱਕ ਆਪਣੀ ਲੇਖਣੀ ਦੀ ਬਦੌਲਤ ਜਿੱਤੇ ਹਨ।

© Copyright Galactic Television & Communications Pvt. Ltd. 2026. All rights reserved.