ਮਾਪਿਆਂ ਦੇ ਪਿਆਰ ਅਤੇ ਅਹਿਮੀਅਤ ਨੂੰ ਦਰਸਾਉਂਦਾ ਆਰ ਨੇਤ ਦਾ ਨਵਾਂ ਗੀਤ ‘ਮਿੰਟ ਮਿੰਟ’ ਰਿਲੀਜ਼

ਆਰ ਨੇਤ ਦਾ ਨਵਾਂ ਗੀਤ ‘ਮਿੰਟ ਮਿੰਟ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਖੁਦ ਆਰ ਨੇਤ ਦੇ ਵੱਲੋਂ ਦਿੱਤਾ ਗਿਆ ਹੈ। ਗੀਤ ਦੀ ਫੀਚਰਿੰਗ ‘ਚ ਆਰ ਨੇਤ ਤੇ ਉਨ੍ਹਾਂ ਦੇ ਮਾਪੇ ਦਿਖਾਈ ਦੇ ਰਹੇ ਹਨ ।

By  Shaminder Kaur Kaler August 5th 2026 10:59 AM

 ਆਰ ਨੇਤ ਦਾ ਨਵਾਂ ਗੀਤ ‘ਮਿੰਟ ਮਿੰਟ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਆਰ ਨੇਤ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਖੁਦ ਆਰ ਨੇਤ ਦੇ ਵੱਲੋਂ ਦਿੱਤਾ ਗਿਆ ਹੈ। ਗੀਤ ਦੀ ਫੀਚਰਿੰਗ ‘ਚ ਆਰ ਨੇਤ ਤੇ ਉਨ੍ਹਾਂ ਦੇ ਮਾਪੇ ਦਿਖਾਈ ਦੇ ਰਹੇ ਹਨ ।


ਆਰ ਨੇਤ ਨੇ ਇਸ ਗੀਤ ‘ਚ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸੰਘਰਸ਼ ਤੋਂ ਬਾਅਦ ਜਦੋਂ ਕਾਮਯਾਬੀ ਮਿਲਦੀ ਹੈ ਤਾਂ ਉਸ ਕਾਮਯਾਬੀ ਨੂੰ ਵੀ ਮਾਪਿਆਂ ਦੇ ਨਾਲ ਮਾਨਣਾ ਚਾਹੀਦਾ ਹੈ ਅਤੇ ਮਾਪਿਆਂ ਦੀ ਹਰ ਖੁਸ਼ੀ ਦਾ ਖਿਆਲ ਰੱਖਣਾ ਚਾਹੀਦਾ ਹੈ।


ਇਹ ਨਹੀਂ ਕਿ ਹੋਰ ਜ਼ਿਆਦਾ ਕਮਾਉਣ ਦੇ ਚੱਕਰ ‘ਚ ਤੁਸੀਂ ਆਪਣੀ ਮੌਜੂਦਾ ਜ਼ਿੰਦਗੀ ਨੂੰ ਵੀ ਜਿਉਣਾ ਭੁੱਲ ਜਾਓ। ਮਾਪਿਆਂ ਦਾ ਦੇਣ ਤਾਂ ਤੁਸੀਂ ਜ਼ਿੰਦਗੀ ਭਰ ਨਹੀਂ ਦੇ ਸਕਦੇ। ਕਿਉਂਕਿ ਉਨ੍ਹਾਂ ਨੇ ਆਪਣੀਆਂ ਖਾਹਿਸ਼ਾਂ ਮਾਰ ਕੇ ਬੱਚਿਆਂ ਦੀਆਂ ਹਰ ਖਾਹਿਸ਼ਾਂ ਪੂਰੀਆਂ ਕੀਤੀਆਂ ਹੁੰਦੀਆਂ ਹਨ।


ਮਾਪੇ ਇਹ ਕਦੇ ਨਹੀਂ ਚਾਹੁੰਦੇ ਕਿ ਜੋ ਤੰਗੀਆਂ ਤੁਰਸ਼ੀਆਂ ਅਸੀਂ ਝੱਲੀਆਂ ਹਨ ਉਹ ਉਨ੍ਹਾਂ ਦੇ ਬੱਚੇ ਵੀ ਵੇਖਣ। ਇਸ ਲਈ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖਣਾ ਚਾਹੀਦਾ ਹੈ ਕਿਉਂਕਿ  ਜਦੋਂ ਤੁਸੀਂ ਆਪਣੇ ਮਾਪਿਆਂ ਨੂੰ ਖੁਸ਼ ਕਰ ਲਿਆ ਤਾਂ ਸਮਝੋ ਪ੍ਰਮਾਤਮਾ ਨੂੰ ਖੁਸ਼ ਕਰ ਲਿਆ।ਇਹੀ ਸੁਨੇਹਾ ਗਾਇਕ ਨੇ ਆਪਣੇ ਇਸ ਗੀਤ ਦੇ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ ਹੈ।

© Copyright Galactic Television & Communications Pvt. Ltd. 2026. All rights reserved.