ਰਣਜੀਤ ਬਾਵਾ ਦੀ ਆਵਾਜ਼ ‘ਚ ਨਵਾਂ ਗੀਤ ‘ਮਿਰਜ਼ਾ’ ਰਿਲੀਜ਼, ਮਿਰਜ਼ੇ ਦੇ ਆਖਰੀ ਸਮੇਂ ਨੂੰ ਕਰਦਾ ਹੈ ਬਿਆਨ
ਰਣਜੀਤ ਬਾਵਾ ਦਾ ਨਵਾਂ ਗੀਤ ‘ਮਿਰਜ਼ਾ’ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਦੇ ਵੱਲੋਂ ਦਿੱਤਾ ਗਿਆ ਹੈ।ਗੀਤ ਦੀ ਫੀਚਰਿੰਗ ‘ਚ ਰਣਜੀਤ ਬਾਵਾ ਅਤੇ ਸਾਹਿਬਾ ਦੇ ਰੂਪ ‘ਚ ਮਾਡਲ ਮਨਪ੍ਰੀਤ ਸੱਗੂ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਇਸ ਗੀਤ ‘ਚ ਮਿਰਜ਼ੇ ਦੇ ਆਖਰੀ ਸਮੇਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ‘ਮਿਰਜ਼ਾ’ ਜਦੋਂ ਸਾਹਿਬਾ ਨੂੰ ਮਿਲਣ ਜਾਂਦਾ ਹੈ ਤਾਂ ਦੋਵਾਂ ਦੇ ਮਿਲਣ ਦੀ ਖ਼ਬਰ ਸਾਹਿਬਾ ਦੇ ਭਰਾਵਾਂ ਨੂੰ ਲੱਗ ਜਾਂਦੀ ਹੈ।
_2a1dff50c3f700d3d9fa746138ecd970_1280X720.webp)
ਜਿਸ ਤੋਂ ਬਾਅਦ ਸਾਹਿਬਾ ਦੇ ਭਰਾ ਉੱਥੇ ਪਹੁੰਚ ਜਾਂਦੇ ਹਨ ਅਤੇ ਮਿਰਜ਼ੇ ਨੂੰ ਤੀਰਾਂ ਨਾਲ ਮਾਰ ਮੁਕਾਉਂਦੇ ਹਨ। ਫਿਰ ਮਿਰਜ਼ੇ ਦੇ ਘਰ ਵੈਣ ਪੈਣ ਲੱਗ ਜਾਂਦੇ ਹਨ । ਜਿਸ ਤੋਂ ਬਾਅਦ ਮਿਰਜ਼ੇ ਦੀ ਮਾਂ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਆਉਣ ਲੱਗ ਪੈਂਦਾ ਹੈ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਸਾਹਿਬਾ ਨੂੰ ਮਿਲਣ ਤੋਂ ਵਰਜਿਆ ਸੀ।
_9a6d2cd249f1e76d387ead4f1c337bcc_1280X720.webp)
ਪਰ ਮਿਰਜ਼ਾ ਸਾਹਿਬ ਨੂੰ ਹਰ ਹਾਲ ‘ਚ ਮਿਲਣ ਦੇ ਲਈ ਪਹੁੰਚਦਾ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਇਹ ‘ਮਿਰਜ਼ਾ ਸਾਹਿਬਾ’ ਦੀ ਲੋਕ ਗਾਥਾ ਤੋਂ ਪ੍ਰੇਰਿਤ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਨੇ ਕਈ ਹਿੱਟ ਗੀਤ ਦਿੱਤੇ ਹਨ।