ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਵਾਹ ਵਾਹ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਵਾਹ ਵਾਹ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਪਵਨ ਮਾਨ ਨੇ ਲਿਖੇ ਹਨ ਅਤੇ ਮਿਊੁਜ਼ਿਕ ਜੱਸੀ ਕਾਤਿਆਲ ਨੇ ਦਿੱਤਾ ਹੈ। ਗੀਤ ਦੀ ਫੀਚਰਿੰਗ ‘ਚ ਰਵਿੰਦਰ ਗਰੇਵਾਲ ਤੇ ਫੀਮੇਲ ਮਾਡਲ ਏਕਤਾ ਵਰਮਾ ਨਜ਼ਰ ਆ ਰਹੇ ਹਨ।

By  Shaminder Kaur Kaler October 12th 2026 04:31 PM -- Updated: October 12th 2026 04:34 PM

ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਨਵਾਂ ਗੀਤ ‘ਵਾਹ ਵਾਹ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਪਵਨ ਮਾਨ ਨੇ ਲਿਖੇ ਹਨ ਅਤੇ ਮਿਊੁਜ਼ਿਕ ਜੱਸੀ ਕਾਤਿਆਲ ਨੇ ਦਿੱਤਾ ਹੈ। ਗੀਤ ਦੀ ਫੀਚਰਿੰਗ ‘ਚ ਰਵਿੰਦਰ ਗਰੇਵਾਲ ਤੇ ਫੀਮੇਲ ਮਾਡਲ ਏਕਤਾ ਵਰਮਾ ਨਜ਼ਰ ਆ ਰਹੇ ਹਨ। ਇਸ ਗੀਤ ‘ਚ ਰਵਿੰਦਰ ਗਰੇਵਾਲ ਨੇ ਇੱਕ ਮੁਟਿਆਰ ਦੇ ਸੂਟਾਂ ਦੇ ਨਾਲ-ਨਾਲ ਉਸ ਦੇ ਹੁਸਨ ਦੀ ਵੀ ਤਾਰੀਫ ਕੀਤੀ ਹੈ।


ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਇਸ ਗੀਤ ਨੂੰ ਟੇਢੀ ਪੱਗ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।   

ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਗਾਇਕੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਜਿਸ ‘ਚ ਮਿੰਦਾ ਲਲਾਰੀ, ਡੰਗਰ ਡਾਕਟਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। 

 

Related Post

GTC Creators Awards 2026: ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ, ਪੰਜਾਬੀ ਸੰਗੀਤ ਜਗਤ ਵਿੱਚ ਯੋਗਦਾਨ ਲਈ ਮਿਲਿਆ ਮਾਣ
ਜੀਟੀਸੀ ਨੈੱਟਵਰਕ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਡਾ. ਰਾਬਿੰਦਰ ਨਾਰਾਇਣ ਨੇ ਗਾਇਕਾ ਸਵੀਤਾਜ ਬਰਾੜ ਨੂੰ ਕ੍ਰਿਏਟਰਸ ਅਵਾਰਡ ਨਾਲ ਕੀਤਾ ਸਨਮਾਨਿਤ
ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਰਿਲੀਜ਼
ਭਾਰਤੀ ਮਿਥਿਹਾਸ ਦੀਆਂ ਅਣਸੁਣੀਆਂ ਕਹਾਣੀਆਂ ਲੈ ਕੇ ਆ ਰਹੇ ਹਨ ਲੇਖਕ ਅਕਸ਼ਤ ਗੁਪਤਾ, ‘Untold Stories’ ਵਿੱਚ ਖੁੱਲ੍ਹਣਗੇ ਸ਼ਿਵ, ਪਾਰਵਤੀ ਅਤੇ ਗਣੇਸ਼ ਨਾਲ ਜੁੜੇ ਕਈ ਰਹੱਸ
ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਪਾਕੀਜ਼ਗੀ’ ਰਿਲੀਜ਼, ਇਸ਼ਕ ਮਿਜ਼ਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਨੂੰ ਬਿਆਨ ਕਰਦਾ ਹੈ ਗੀਤ
ਗਾਇਕ ਕਾਕਾ ਦਾ ਨਵਾਂ ਗੀਤ ‘ਨਿਊ ਪੰਜਾਬ’ ਰਿਲੀਜ਼, ਪੰਜਾਬ ਦੇ ਨੌਜਵਾਨਾਂ ਨੂੰ ਕਰੜੀ ਮਿਹਨਤ ਦਾ ਦਿੱਤਾ ਗੀਤ ਰਾਹੀਂ ਸੁਨੇਹਾ

© Copyright Galactic Television & Communications Pvt. Ltd. 2026. All rights reserved.