ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ‘ਜੱਟ ਸਾਂਵਲੇ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਰਵਿੰਦਰ ਗਰੇਵਾਲ ਦੀ ਆਵਾਜ਼ ‘ਚ ‘ਜੱਟ ਸਾਂਵਲੇ’ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਮੁੰਡੇ ਦੀ ਖਾਹਿਸ਼ ਨੂੰ ਬਿਆਨ ਕੀਤਾ ਗਿਆ ਹੈ। ਜੋ ਕਿ ਇੱਕ ਕੁੜੀ ਨੂੰ ਬਹੁਤ ਜ਼ਿਆਦਾ ਚਾਹੁੰਦਾ ਹੈ ਅਤੇ ਉਸ ਨੂੰ ਪਾਉਣ ਦੇ ਲਈ ਆਪਣੀ ਸਾਰੀ ਵਾਹ ਲਾ ਦਿੰਦਾ ਹੈ।

By  Shaminder Kaur Kaler July 10th 2026 02:30 PM

ਰਵਿੰਦਰ ਗਰੇਵਾਲ (Ravinder Grewal) ਦੀ ਆਵਾਜ਼ ‘ਚ ‘ਜੱਟ ਸਾਂਵਲੇ’ (Jatt Sawle)ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਮੁੰਡੇ ਦੀ ਖਾਹਿਸ਼ ਨੂੰ ਬਿਆਨ ਕੀਤਾ ਗਿਆ ਹੈ। ਜੋ ਕਿ ਇੱਕ ਕੁੜੀ ਨੂੰ ਬਹੁਤ ਜ਼ਿਆਦਾ ਚਾਹੁੰਦਾ ਹੈ ਅਤੇ ਉਸ ਨੂੰ ਪਾਉਣ ਦੇ ਲਈ ਆਪਣੀ ਸਾਰੀ ਵਾਹ ਲਾ ਦਿੰਦਾ ਹੈ। ਆਖਿਰਕਾਰ ਉਸ ਦੀ ਖਾਹਿਸ਼ ਪ੍ਰਮਾਤਮਾ ਸੁਣ ਲੈਂਦੇ ਹੈ ਅਤੇ ਮਾਪੇ ਉਸ ਦੇ ਨਾਲ ਆਪਣੀ ਧੀ ਦਾ ਵਿਆਹ ਕਰਨ ਦੇ ਲਈ ਰਾਜ਼ੀ ਹੋ ਜਾਂਦੇ ਹਨ।


ਰਵਿੰਦਰ ਗਰੇਵਾਲ ਦਾ ਇਹ ਗੀਤ ਫੈਨਸ ਨੂੰ ਪਸੰਦ ਆ ਰਿਹਾ ਹੈ। ਗੀਤ ਦੇ ਬੋਲ ਜੋਧਾ ਧਾਲੀਵਾਲ ਨੇ ਲਿਖੇ ਹਨ ।ਮਿਊਜ਼ਿਕ ਜੱਸੀ ਕਾਤੀਆਲ ਦੇ ਵੱਲੋਂ ਲਿਖਿਆ ਗਿਆ ਹੈ । ‘ਟੇਢੀ ਪੱਗ’ ਰਿਕਾਰਡ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਪਹਿਲਾਂ ਰਵਿੰਦਰ ਗਰੇਵਾਲ ‘ਟੇਢੀ ਪੱਗ-੨’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ । 


ਰਵਿੰਦਰ ਗਰੇਵਾਲ ਦਾ ਵਰਕ ਫ੍ਰੰਟ 

ਰਵਿੰਦਰ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।


ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ। ਜਿਸ ‘ਚ ਟੇਢੀ ਪੱਗ ਵਾਲਿਆ, ਐਂਵੇ ਈ ਰੌਲਾ ਪੈ ਗਿਆ, ਰੱਖ ਲਏ ਕਬੂਤਰ ਹਾਣ ਦੀਏ, ਕੱਲੀ ਨੂੰ ਮਿਲ ਮਿੱਤਰਾ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ । ਗੀਤਾਂ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। 

 

© Copyright Galactic Television & Communications Pvt. Ltd. 2026. All rights reserved.