ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਛੱਲਾ’ ਰਿਲੀਜ਼, ਪਿਆਰ ਭਰੀ ਕਹਾਣੀ ਨਾਲ ਸਰੋਤਿਆਂ ਦੇ ਦਿਲਾਂ ਨੂੰ ਛੂਹਣ ਦੀ ਕੋਸ਼ਿਸ਼
ਸਤਿੰਦਰ ਸਰਤਾਜ ਦੀ ਆਵਾਜ਼ ‘ਚ ਨਵਾਂ ਗੀਤ ‘ਛੱਲਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮਿਨਿਸਟਰ ਨੇ । ਇਸ ਗੀਤ ‘ਚ ਇੱਕ ਗੱਭਰੂ ਨੂੰ ਦਿਖਾਇਆ ਗਿਆ ਹੈ ਜੋ ਆਪਣੀ ਮਹਿਬੂਬ ਦੇ ਖਿਆਲਾਂ ‘ਚ ਗੁਆਚਿਆ ਰਹਿੰਦਾ ਹੈ। ਉੇਹ ਗੱਭਰੂ ਦਿਨ ਰਾਤ ਉਸੇ ਮੁਟਿਆਰ ਦੇ ਖਾਬ ਵੇਖਦਾ ਰਹਿੰਦਾ ਹੈ ਅਤੇ ਉਸ ਦਾ ਸੁਫ਼ਨਾ ਪੂਰਾ ਵੀ ਹੁੰਦਾ ਹੈ।

ਕਿਉਂਕਿ ਜਦੋਂ ਸੱਚੇ ਦਿਲੋਂ ਕਿਸੇ ਨੂੰ ਯਾਦ ਕਰੀਏ ਤਾਂ ਉਹ ਜ਼ਰੂਰ ਮਿਲਦਾ ਹੈ ਅਤੇ ਜਿਸ ਕਿਸੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਸ਼ਿੱਦਤ ਦੇ ਨਾਲ ਯਤਨ ਕਰੀਏ ਤਾਂ ਉਹ ਸਿਰੇ ਜ਼ਰੂਰ ਚੜ੍ਹਦਾ ਹੈ।

ਫੈਨਸ ਨੂੰ ਵੀ ਇਹ ਗੀਤ ਪਸੰਦ ਆ ਰਿਹਾ ਹੈ ਅਤੇ ਹਰ ਵਾਰ ਵੀ ਤਰ੍ਹਾਂ ਸਤਿੰਦਰ ਸਰਤਾਜ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੇ ਹਨ।

ਫੋਟੋਗ੍ਰਾਫਰ ਦੀ ਭੂਮਿਕਾ ‘ਚ ਨਜ਼ਰ ਆਏ ਸਰਤਾਜ
ਮਾਟੀ ਸੀਜ਼ਨ-2 ਦੇ ਚੌਥੇ ਗੀਤ ਦੇ ਵੀਡੀਓ ‘ਚ ਸਤਿੰਦਰ ਸਰਤਾਜ ਇੱਕ ਫੋਟੋਗ੍ਰਾਫਰ ਦੀ ਭੂਮਿਕਾ ‘ਚ ਦਿਖਾਈ ਦੇ ਰਹੇ ਹਨ ।

ਜੋ ਇੱਕ ਵਧੀਆ ਤਸਵੀਰ ਦੀ ਭਾਲ ‘ਚ ਨਿਕਲਦਾ ਹੈ ਅਤੇ ਇਸ ਸਫਰ ਦੇ ਦੌਰਾਨ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਕਈ ਵਾਰ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਅੰਤ ਉਹ ਹੁੰਦਾ ਹੈ, ਜਿਸ ਦੀ ਕਦੇ ਅਸੀਂ ਕਲਪਨਾ ਵੀ ਨਹੀਂ ਕੀਤੀ ਹੁੰਦੀ ।